500 ਤੋਂ ਵੱਧ ਝੌਂਪੜੀਆਂ ’ਚ ਲੱਗੀ ਭਿਆਨਕ ਅੱਗ
ਗਾਜ਼ੀਆਬਾਦ,16 ਅਪ੍ਰੈਲ- ਗਾਜ਼ੀਆਬਾਦ ਦੇ ਇੰਦਰਾਪੁਰਮ ਥਾਣਾ ਖੇਤਰ ਦੇ ਕਨਵਾਨੀ ਪਿੰਡ ਵਿਚ ਅੱਜ ਦੁਪਹਿਰ 12 ਵਜੇ ਦੇ ਕਰੀਬ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਦੌਰਾਨ 500 ਤੋਂ ਵੱਧ ਝੌਂਪੜੀਆਂ ਸੜ ਕੇ ਸੁਆਹ ਹੋ ਗਈਆਂ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਦੂਰੋਂ ਦਿਖਾਈ ਦੇ ਰਹੀਆਂ ਸਨ, ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਫੈਲ ਗਈ। ਅੱਗ ਲੱਗਣ ਤੋਂ ਤੁਰੰਤ ਬਾਅਦ ਝੌਂਪੜੀਆਂ ਵਿਚ ਰੱਖੇ ਰਸੋਈ ਗੈਸ ਸਿਲੰਡਰ ਇਕ-ਇਕ ਕਰਕੇ ਫੱਟਣ ਲੱਗੇ। ਇਨ੍ਹਾਂ ਧਮਾਕਿਆਂ ਦੀ ਆਵਾਜ਼ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਲੋਕਾਂ ਵਿਚ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਫੋਰਸ ਅਤੇ ਫਾਇਰ ਵਿਭਾਗ ਦੀਆਂ ਕਈ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਫਾਇਰਫਾਈਟਰਜ਼ ਨੇ ਤੁਰੰਤ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ।
ਅੱਗ 'ਤੇ ਕਾਬੂ ਪਾਉਣ ਲਈ ਦਰਜਨਾਂ ਫਾਇਰ ਇੰਜਣ ਤਾਇਨਾਤ ਕੀਤੇ ਗਏ ਹਨ। ਅੱਗ ਬੁਝਾਉਣ ਦੀ ਕਾਰਵਾਈ ਵਿਚ ਕਈ ਘੰਟੇ ਲੱਗਣ ਦੀ ਉਮੀਦ ਹੈ, ਕਿਉਂਕਿ ਅੱਗ ਵੱਡੇ ਖੇਤਰ ਵਿਚ ਫੈਲ ਗਈ ਹੈ। ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
;
;
;
;
;
;
;
;
;