ਵਰਿੰਦਾਵਨ ਕਿਸ਼ਤੀ ਹਾਦਸੇ 'ਚ ਡੁੱਬੇ ਜਲਾਲਾਬਾਦ ਦੇ ਪੰਕਜ ਮਲਹੋਤਰਾ ਦੀ ਲਾਸ਼ ਬਰਾਮਦ
ਜਲਾਲਾਬਾਦ, 16 ਅਪ੍ਰੈਲ (ਕਰਨ ਚੁਚਰਾ)- ਬੀਤੇ ਦਿਨੀਂ ਵਰਿੰਦਾਵਨ ਵਿਖੇ ਕਿਸ਼ਤੀ ਡੁੱਬਣ ਨਾਲ ਮਰੇ ਸ਼ਰਧਾਲੂਆਂ ਵਿਚੋਂ ਪੰਕਜ ਮਲਹੋਤਰਾ ਸਪੁੱਤਰ ਸੁਖਦੇਵ ਰਾਜ ਮਲਹੋਤਰਾ ਵਾਸੀ ਅਗਰਵਾਲ ਕਾਲੋਨੀ ਜਲਾਲਾਬਾਦ ਦੀ ਲਾਸ਼ ਵੀ ਅੱਜ ਬਰਾਮਦ ਕਰ ਲਈ ਗਈ ਹੈ। ਇਸ ਤੋਂ ਪਹਿਲਾਂ ਡੁੱਬੇ ਸਾਰੇ ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਸਨ, ਸਿਰਫ਼ ਪੰਕਜ ਮਲਹੋਤਰਾ ਹੀ ਲਾਪਤਾ ਸੀ। ਅੱਜ ਉਸ ਦੀ ਲਾਸ਼ ਵੀ ਬਰਾਮਦ ਹੋ ਗਈ ਹੈ, ਜਿਸ ਦੀ ਕਾਗ਼ਜੀ ਕਰਵਾਈ ਕੀਤੀ ਜਾ ਰਹੀ ਹੈ। ਪਰਿਵਾਰ ਵਰਿੰਦਾਵਨ ਵਿਚ ਮੌਜੂਦ ਹੈ ਅਤੇ ਉਹ ਕਾਰਵਾਈ ਕਰਵਾ ਰਿਹਾ ਹੈ। ਸ਼ੁੱਕਰਵਾਰ ਨੂੰ ਲਾਸ਼ ਜਲਾਲਾਬਾਦ ਪੁੱਜਣ ਦੀ ਆਸ ਹੈ ।
ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਤੋਂ ਯਾਤਰੀ ਵਰਿੰਦਾਵਨ ਧਾਰਮਿਕ ਯਾਤਰਾ ਲਈ ਗਏ ਸਨ, ਜਿਥੇ ਅਚਾਨਕ ਉਹ ਕਿਸ਼ਤੀ ਵਿਚ ਜਾਪ ਕਰਦੇ ਹੋਏ ਅੱਗੇ ਦਰਸ਼ਨਾਂ ਲਈ ਜਾ ਰਹੇ ਸਨ ਤਾਂ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੌਰਾਨ ਕਿਸ਼ਤੀ ਵਿਚ ਬੈਠੇ ਸ਼ਰਧਾਲੂ ਨਦੀ ਵਿਚ ਡੁੱਬ ਗਏ ਸਨ , ਜਿਨ੍ਹਾਂ ਵਿਚੋਂ ਕਾਫ਼ੀ ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਸਨ।
;
;
;
;
;
;
;
;
;