“ਆਪ” ਜ਼ਿਲ੍ਹਾ ਪ੍ਰਧਾਨ ਬਰਾੜ ਨੇ ਚੇਅਰਮੈਨੀਆਂ ਸੰਬੰਧੀ ਸਾਜ਼ਿਸ਼ ਨੂੰ ਕੀਤਾ ਬੇਨਕਾਬ
ਅੰਮ੍ਰਿਤਸਰ, 27 ਮਾਰਚ - ਆਮ ਆਦਮੀ ਪਾਰਟੀ-ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਪਨਸਪ (ਪੰਜਾਬ ਸਰਕਾਰ) ਪ੍ਰਭਬੀਰ ਸਿੰਘ ਬਰਾੜ ਨੇ ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਚੇਅਰਮੈਨੀਆਂ ਸੰਬੰਧਿਤ ਚੱਲ ਰਹੀ ਸਾਜ਼ਿਸ਼ ਨੂੰ ਬੇਨਕਾਬ ਕੀਤਾ। ਇਸ ਮੌਕੇ ਵਰੁਣ ਭਗਤ ਅਤੇ ਮੌਂਟੂ ਆਨੰਦ ਵੀ ਮੀਡੀਆ ਸਾਹਮਣੇ ਪੇਸ਼ ਹੋਏ ਅਤੇ ਮਾਮਲੇ ਸੰਬੰਧੀ ਆਪਣਾ ਪੱਖ ਰੱਖਿਆ।ਵਰੁਣ ਭਗਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅਤੇ ਰਵਿੰਦਰ ਡਾਵਰ ਪਿਛਲੇ ਚਾਰ ਸਾਲਾਂ ਤੋਂ ਬਿਜ਼ਨਸ ਪਾਰਟਨਰ ਰਹੇ ਹਨ ਅਤੇ ਚੱਲ ਰਹੇ ਕੇਸ ਵਿਚ ਜ਼ਿਲ੍ਹਾ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ ਦਾ ਕੋਈ ਵੀ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬਰਾੜ ਦਾ ਨਾਮ ਜਾਣਬੁੱਝ ਕੇ ਚੇਅਰਮੈਨੀਆਂ ਦੇ ਮਾਮਲੇ ਵਿਚ ਘਸੀਟਿਆ ਗਿਆ।
ਵਰੁਣ ਭਗਤ ਨੇ ਦੋਸ਼ ਲਗਾਇਆ ਕਿ ਕੁਨਾਲ ਧਵਨ, ਮੁਖਵਿੰਦਰ ਸਿੰਘ ਵਿਰਦੀ, ਭਗਵੰਤ ਕੰਵਲ ਅਤੇ ਨਵਜੋਤ ਗਰੋਵਰ ਇਸ ਪੂਰੀ ਸਾਜ਼ਿਸ਼ ਦੇ ਮੁੱਖ ਕਰਤਾ ਧਰਤਾ ਰਹੇ ਹਨ, ਜਿਨ੍ਹਾਂ ਵਲੋਂ ਗਲਤ ਜਾਣਕਾਰੀ ਫੈਲਾ ਕੇ ਮਾਮਲੇ ਨੂੰ ਰਾਜਨੀਤਿਕ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ। ਮੌਂਟੂ ਆਨੰਦ ਨੇ ਵੀ ਮੀਡੀਆ ਸਾਹਮਣੇ ਸਾਜ਼ਿਸ਼ ਨਾਲ ਜੁੜੇ ਕਈ ਤੱਥ ਸਾਂਝੇ ਕੀਤੇ।ਇਸ ਮੌਕੇ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਵਰੁਣ ਭਗਤ ਨੂੰ ਉਕਸਾਉਣ ਅਤੇ ਮਨੋਵਿਗਿਆਨਕ ਦਬਾਅ ਬਣਾਉਣ ਵਿਚ ਸਾਜ਼ਿਸ਼ਕਰਤਾਵਾਂ ਦੀ ਵੱਡੀ ਭੂਮਿਕਾ ਰਹੀ ਹੈ ਅਤੇ ਉਸਨੂੰ ਖੁਦਕੁਸ਼ੀ ਵਰਗਾ ਕਦਮ ਚੁੱਕਣ ਲਈ ਵੀ ਉਕਸਾਇਆ ਗਿਆ। ਉਨ੍ਹਾਂ ਕਿਹਾ ਕਿ ਸੱਚ ਸਾਹਮਣੇ ਆ ਚੁੱਕਾ ਹੈ ਅਤੇ ਹੁਣ ਕਾਨੂੰਨ ਆਪਣਾ ਕੰਮ ਕਰੇਗਾ।ਬਰਾੜ ਨੇ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁੱਖ ਸਾਜ਼ਿਸ਼ਕਰਤਾਵਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸੱਚਾਈ ਲੋਕਾਂ ਸਾਹਮਣੇ ਆ ਸਕੇ ।
;
;
;
;
;
;
;
;
;