ਸੰਸਦ ਵਿਚ ਰਾਜਾ ਵੜਿੰਗ ਨੇ ਉਠਾਇਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ
ਨਵੀਂ ਦਿੱਲੀ, 27 ਮਾਰਚ - ਕਾਂਗਰਸ ਦੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਸਦ ਵਿਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ। ਰਾਜਾ ਵੜਿੰਗ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਮੁਤਾਬਿਕ ਜਿਸ ਵਿਅਕਤੀ ਨੇ ਆਪਣੇ ਜੁਰਮ ਦਾ ਸਜ਼ਾ ਪੂਰੀ ਲਰ ਲਈ ਹੈ, ਉਸ ਦੀ ਰਿਹਾਈ ਹੋਣੀ ਚਾਹੀਦੀ ਹੈ। ਜੇਲ੍ਹਾਂ ਵਿਚ ਬੰਦ ਪੰਜਾਬ ਦੇ ਸੈਂਕੜੇ ਲੋਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੀ ਰਿਹਾਈ ਉੱਪਰ ਜਾਣ ਬੁੱਝ ਕੇ ਰੋਕ ਲਗਾਈ ਜਾ ਰਹੀ ਹੈ।
;
;
;
;
;
;
;
;
;