ਇੱਟਾਂ ਨਾਲ ਭਰੀ ਟਰਾਲੀ ਹੇਠਾਂ ਆਉਣ ਨਾਲ ਵਿਅਕਤੀ ਦੀ ਦਰਦਨਾਕ ਮੌਤ
ਵਡਾਲਾ ਗ੍ਰੰਥੀਆਂ, 23 ਮਾਰਚ (ਗੁਰ ਪ੍ਰਤਾਪ ਸਿੰਘ ਕਾਹਲੋਂ)-ਇਥੋਂ ਨਜ਼ਦੀਕੀ ਪਿੰਡ ਲੌਂਗੋਵਾਲ ਕਲਾਂ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੇ ਇਕ ਵਿਅਕਤੀ ਦੀ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਜੀਤ ਸਿੰਘ (72) ਜੋ ਪਿੰਡ ਲੌਂਗੋਵਾਲ ਕਲਾਂ ਦਾ ਰਹਿਣ ਵਾਲਾ ਸੀ, ਕੰਡਿਆਲ ਤੋਂ ਆਪਣੇ ਪਿੰਡ ਵੱਲ ਸਕੂਟਰ 'ਤੇ ਵਾਪਸ ਆ ਰਿਹਾ ਸੀ ਕਿ ਇਸ ਦੌਰਾਨ ਸੜਕ 'ਤੇ ਕਿਸੇ ਕਿਸਾਨ ਵਲੋਂ ਖੇਤਾਂ ’ਚ ਪਾਈ ਜਾ ਰਹੀ ਗੋਹੇ ਦੀ ਰੂੜੀ ਖਿੱਲਰੀ ਹੋਈ ਸੀ, ਜਿਸ ਕਾਰਨ ਉਸਦਾ ਸਕੂਟਰ ਅਚਾਨਕ ਫਿਸਲ ਗਿਆ ਅਤੇ ਉਹ ਸੜਕ 'ਤੇ ਡਿੱਗ ਪਿਆ। ਸਥਾਨਕ ਲੋਕਾਂ ਅਨੁਸਾਰ ਪਿੱਛੋਂ ਆ ਰਹੀ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਦੇ ਡਰਾਈਵਰ ਨੇ ਹਾਦਸਾ ਟਾਲਣ ਲਈ ਕੱਟ ਮਾਰ ਕੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਟਰਾਲੀ ਦਾ ਟਾਇਰ ਸਰਜੀਤ ਸਿੰਘ ਦੇ ਉਪਰੋਂ ਲੰਘ ਗਿਆ। ਇਸ ਭਿਆਨਕ ਹਾਦਸੇ ’ਚ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਦੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ। ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਗਿਆ ਹੈ ਅਤੇ ਟਰੈਕਟਰ ਟਰਾਲੀ ਨੂੰ ਵੀ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
;
;
;
;
;
;
;