JALANDHAR WEATHER

ਫਾਰੂਕ ਅਬਦੁੱਲਾ ਗੋਲੀਬਾਰੀ ਮਾਮਲਾ : ਦੋਸ਼ੀ ਜਮਵਾਲ ਨੂੰ 6 ਅਪ੍ਰੈਲ ਤੱਕ ਨਿਆਂਇਕ ਹਿਰਾਸਤ ’ਚ ਭੇਜਿਆ

ਜੰਮੂ, 23 ਮਾਰਚ (ਪੀ.ਟੀ.ਆਈ.)-ਇਕ ਸਥਾਨਕ ਅਦਾਲਤ ਨੇ ਸੋਮਵਾਰ ਨੂੰ ਇੱਥੇ ਇਕ ਸਮਾਗਮ ਵਿਚ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ 'ਤੇ ਗੋਲੀਬਾਰੀ ਕਰਨ ਦੇ ਦੋਸ਼ੀ ਕਮਲ ਸਿੰਘ ਜਮਵਾਲ ਨੂੰ 6 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਜਮਵਾਲ ਨੂੰ ਇਸ ਮਾਮਲੇ ’ਚ ਉਸਦੇ ਪੁਲਿਸ ਰਿਮਾਂਡ ਦੀ ਮਿਆਦ ਖਤਮ ਹੋਣ 'ਤੇ ਅਦਾਲਤ ’ਚ ਪੇਸ਼ ਕੀਤਾ ਗਿਆ ਸੀ।
ਅਬਦੁੱਲਾ 11 ਮਾਰਚ ਨੂੰ ਚਮਤਕਾਰੀ ਢੰਗ ਨਾਲ ਬਚ ਨਿਕਲਿਆ ਸੀ, ਜਦੋਂ 63 ਸਾਲਾ ਜਮਵਾਲ ਨੇ ਜੰਮੂ ਦੇ ਗ੍ਰੇਟਰ ਕੈਲਾਸ਼ ਖੇਤਰ ’ਚ ਇਕ ਵਿਆਹ ਸਮਾਗਮ ਤੋਂ ਬਾਹਰ ਜਾਣ ਸਮੇਂ ਗੋਲੀਬਾਰੀ ਕੀਤੀ ਸੀ। ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਅਤੇ ਰਿਵਾਲਵਰ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਿਵੇਂ ਕਿ ਸ਼ਹਿਰ ਦੇ ਜੱਜ ਛੁੱਟੀ 'ਤੇ ਸਨ, ਜਮਵਾਲ ਨੂੰ ਸਬ-ਜੱਜ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੋਸ਼ੀ ਦੀ ਨੁਮਾਇੰਦਗੀ ਕਰਨ ਵਾਲੇ ਇਕ ਵਕੀਲ ਨੇ ਕਿਹਾ ਕਿ ਉਸਨੂੰ 6 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਦੋਸ਼ੀ ਨੂੰ ਪਹਿਲਾਂ 12 ਮਾਰਚ ਨੂੰ ਸ਼ਹਿਰ ਦੇ ਜੱਜ ਨੇ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਸੀ। 16 ਮਾਰਚ ਨੂੰ ਪਹਿਲੇ ਰਿਮਾਂਡ ਦੀ ਮਿਆਦ ਪੁੱਗਣ 'ਤੇ, ਸਬ-ਜੱਜ ਨੇ ਉਸਦਾ ਪੁਲਿਸ ਰਿਮਾਂਡ ਸੱਤ ਦਿਨ ਵਧਾ ਦਿੱਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ