ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਚੱਲੀਆਂ ਗੋਲੀਆਂ, ਸਕੂਟਰੀ ਸਵਾਰਾਂ ਨੇ ਕੀਤੀ ਫਾਇਰਿੰਗ
ਚੰਡੀਗੜ੍ਹ, 17 ਮਾਰਚ- ਅੱਜ ਸ਼ਾਮ ਕਰੀਬ 05:50 ਵਜੇ, ਪੰਜਾਬ ਯੂਨੀਵਰਸਿਟੀ ਸੈਕਟਰ 14, ਚੰਡੀਗੜ੍ਹ ਦੇ ਬੋਟਨੀ ਵਿਭਾਗ ਬੌਟਨੀ ਵਿਭਾਗ ਦੀ ਪਾਰਕਿੰਗ ਦੇ ਸਾਹਮਣੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਸਕੂਟੀ 'ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਐਕਟਿਵਾ ਸਵਾਰ ਨੌਜਵਾਨਾਂ 'ਤੇ ਦੋ ਰਾਊਂਡ ਫਾਇਰਿੰਗ ਕੀਤੀ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿਚ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
;
;
;
;
;
;
;
;