JALANDHAR WEATHER

ਹੋਲਾ ਮਹੱਲਾ ਵੇਖਣ ਆਏ ਐਨ.ਆਰ.ਆਈ. ਤੋਂ ਲੁਟੇਰੇ 2100 ਡਾਲਰ ਤੇ ਮੋਟਰਸਾਈਕਲ ਖੋਹ ਕੇ ਫ਼ਰਾਰ

ਨੌਸ਼ਹਿਰਾ ਮੱਝਾ ਸਿੰਘ, 7 ਮਾਰਚ (ਰਵੀ ਭਗਤ)-ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਅੱਜ ਦੇਰ ਸ਼ਾਮ ਨੂੰ ਹੋਲਾ ਮਹੱਲਾ ਦੇਖਣ ਆਏ ਐਨ.ਆਰ.ਆਈ. ਨੂੰ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੁੱਟ ਲਿਆ।  ਲੁਟੇਰੇ ਐਨ.ਆਰ.ਆਈ. ਤੋਂ ਉਸਦਾ ਮੋਟਰਸਾਈਕਲ ਅਤੇ ਜੇਬ ਵਿਚੋਂ 2100 ਅਮਰੀਕਨ ਡਾਲਰ ਲੁੱਟ ਕੇ ਫਰਾਰ ਹੋ ਗਏ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਸਿਟੀ ਸੰਜੀਵ ਕੁਮਾਰ ਅਤੇ ਥਾਣਾ ਸੇਖਵਾਂ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਲੁੱਟ ਐੱਨ.ਆਰ.ਆਈ. ਬਹਾਦਰ ਸਿੰਘ ਤੁਲੀ ਪੁੱਤਰ ਸੁਰਜੀਤ ਸਿੰਘ ਤੁਲੀ, ਜੋ ਕਿ ਇੰਗਲੈਂਡ ਦੇ ਸਿਟੀਜ਼ਨ ਹਨ ਅਤੇ ਥਾਈਲੈਂਡ ਦੇ ਗ੍ਰੀਨ ਕਾਰਡ ਹੋਲਡਰ ਹਨ, ਦੇ ਨਾਲ ਹੋਈ ਹੈ। ਐੱਨ.ਆਰ.ਆਈ. ਬਹਾਦੁਰ ਸਿੰਘ ਤੁਲੀ ਪਰਿਵਾਰ ਸਮੇਤ ਨੀਲਧਾਰੀ ਸੰਪਰਦਾਏ ਦੇ ਮੁੱਖ ਅਸਥਾਨ ਗੁਰਦੁਆਰਾ ਭੋਰਾ ਸਾਹਿਬ ਨੌਸ਼ਹਿਰਾ ਸਾਹਿਬ ਵਿਖੇ ਹੋਲਾ ਮਹੱਲਾ ਮਨਾਉਣ ਲਈ ਪਰਿਵਾਰ ਸਮੇਤ ਆਏ ਸਨ।

ਐਨ.ਆਰ.ਆਈ. ਨੇ ਦੱਸਿਆ ਕਿ ਉਸ ਨੇ ਐਤਵਾਰ ਨੂੰ ਵਾਪਸ ਥਾਈਲੈਂਡ ਜਾਣਾ ਸੀ ਅਤੇ ਸ਼ਨਿੱਚਰਵਾਰ ਦੀ ਸ਼ਾਮ ਨੂੰ ਕਸਬੇ ਦੇ ਬਾਜ਼ਾਰ ਵਿਚੋਂ ਕੁਝ ਸਾਮਾਨ ਖਰੀਦ ਕੇ ਆਪਣੇ ਮੋਟਰਸਾਈਕਲ ਉਤੇ ਵਾਪਸ ਘਰ ਵੱਲ ਨੂੰ ਆ ਰਿਹਾ ਸੀ ਕਿ ਜਦ ਉਹ ਨੌਸ਼ਹਿਰਾ ਸਾਹਿਬ ਦੇ ਮੋੜ ਉਤੇ ਪੁੱਜਾ ਤਾਂ ਪਿੱਛੋਂ ਇਕ ਮੋਟਰਸਾਈਕਲ ਉਤੇ ਆਏ ਤਿੰਨ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਉਸ ਅੱਗੇ ਕਰ ਦਿੱਤਾ ਅਤੇ ਉਸਦਾ ਮੋਟਰਸਾਈਕਲ ਖੋਹ ਲਿਆ ਅਤੇ ਨਾਲ ਹੀ ਉਸਦੀ ਜੇਬ ਵਿਚ ਪਏ 2100 ਅਮਰੀਕਨ ਡਾਲਰ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ