ਡੇਰਾਬੱਸੀ ਦੀ ਧੀ ਜਸਪ੍ਰੀਤ ਕੌਰ ਨੇ ਯੂ.ਪੀ.ਐਸ.ਸੀ. ਪ੍ਰੀਖਿਆ ’ਚ ਹਾਸਲ ਕੀਤਾ 422ਵਾਂ ਰੈਂਕ
ਡੇਰਾਬੱਸੀ, 7 ਮਾਰਚ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਪਿੰਡ ਕਕਰਾਲੀ ਦੀ ਧੀ ਜਸਪ੍ਰੀਤ ਕੌਰ ਨੇ ਇਲਾਕੇ ਤੇ ਸੂਬੇ ਦਾ ਨਾਂ ਚਮਕਾਇਆ ਹੈ। ਉਸਨੇ ਯੂ.ਪੀ.ਐਸ.ਸੀ. ਦੀ ਹੋਈ ਪ੍ਰੀਖਿਆ ਵਿਚ ਆਲ ਓਵਰ ਇੰਡੀਆ 422ਵਾਂ ਰੈਂਕ ਹਾਸਲ ਕੀਤਾ ਹੈ। ਜਸਪ੍ਰੀਤ ਕੌਰ ਪਟਵਾਰੀ ਤੇ ਬੈਂਕ ਮੁਲਾਜ਼ਮ ਵਜੋਂ ਸੇਵਾਵਾਂ ਨਿਭਾਉਣ ਤੋਂ ਬਾਅਦ ਹੁਣ ਪ੍ਰਸ਼ਾਸਨਿਕ ਅਧਿਕਾਰੀ ਬਣ ਕੇ ਲੋਕਾਂ ਦੀ ਸੇਵਾ ਕਰੇਗੀ। ਉਸ ਦੀ ਇਸ ਕਾਮਯਾਬੀ ਉਤੇ ਪਿੰਡ ਕਕਰਾਲੀ ਵਿਚ ਜਸ਼ਨ ਦਾ ਮਾਹੌਲ ਹੈ। ਉਸਦੀ ਇਹ ਸਫਲਤਾ ਇਲਾਕੇ ਦੀਆਂ ਹੋਰ ਕੁੜੀਆਂ ਲਈ ਪ੍ਰੇਰਣਾਸ੍ਰੋਤ ਬਣੇਗੀ ਤੇ ਉਨ੍ਹਾਂ ਨੂੰ ਵੀ ਹੋਰ ਅੱਗੇ ਵਧਣ ਦਾ ਹੌਸਲਾ ਦੇਵੇਗੀ।
;
;
;
;
;
;