JALANDHAR WEATHER

ਮੋਟਰਸਾਈਕਲ ਨੂੰ ਬਚਾਉਂਦਿਆਂ ਬਸ ਪਲਟੀ, ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਮੌਤ

ਨਵਾਂ ਪਿੰਡ (ਅੰਮ੍ਰਿਤਸਰ), 4 ਮਾਰਚ (ਜਸਪਾਲ ਸਿੰਘ) - ਅੱਜ ਸਵੇਰੇ 8.45 ਵਜੇ ਦੇ ਕਰੀਬ ਅੰਮ੍ਰਿਤਸਰ-ਮਹਿਤਾ ਸੜਕ 'ਤੇ ਨਜ਼ਦੀਕ ਗੁ. ਬੋਹੜੀ ਸਾਹਿਬ, ਨਵਾਂ ਪਿੰਡ ਵਿਖੇ ਸਵਾਰੀਆਂ ਨਾਲ ਭਰੀ ਇਕ ਨਿੱਜੀ ਕੰਪਨੀ ਦੀ ਬਸ ਮੋਟਰਸਾਈਕਲ ਨਾਲ ਟਕਰਾਉਣ ਤੋਂ ਬਾਅਦ ਪਲਟਣ ਦੀ ਖ਼ਬਰ ਹੈ। ਬਸ 'ਚ ਸਵਾਰ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ ਜਦੋਂ ਕਿ ਮੋਟਰ ਸਾਈਕਲ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਵਿਆਕਤੀ ਦੀ ਪਛਾਣ ਜਸਪ੍ਰੀਤ ਸਿੰਘ ਪੁੱਤਰ ਸੇਗਾ ਸਿੰਘ ਵਾਸੀ ਝੀਤਾ ਕਲਾਂ, ਅੰਮ੍ਰਿਤਸਰ ਵਜੋਂ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ