JALANDHAR WEATHER

ਹੜ੍ਹ ਪ੍ਰਭਾਵਤਾਂ ਲਈ ਸਰਬੱਤ ਦਾ ਭਲਾ ਟਰੱਸਟ ਦਾ ਮੁੜ ਵੱਡਾ ਉਪਰਾਲਾ, ਧੀਆਂ ਨੂੰ ਵਿਆਹਾਂ ਲਈ ਚੈੱਕ ਦਿੱਤੇ

ਅਜਨਾਲਾ/ਚਮਿਆਰੀ , 25 ਫ਼ਰਵਰੀ (ਗੁਰਪ੍ਰੀਤ ਸਿੰਘ ਢਿੱਲੋਂ/ ਜਗਪ੍ਰੀਤ ਸਿੰਘ ਜੌਹਲ )- ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲ੍ਹ ਦਿਲੀ ਕਾਰਨ ਪੂਰੀ ਦੁਨੀਆਂ ਅੰਦਰ ਪੁੰਨ ਕਮਾ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਉਬਰਾਏ ਦੀ ਸਰਪ੍ਰਸਤੀ ਹੇਠ ਟਰੱਸਟ ਵਲੋਂ ਸ਼ੁਰੂ ਕੀਤੀ ਗਈ ''ਹੜ੍ਹ ਪ੍ਰਭਾਵਿਤ ਵਿਆਹ ਯੋਜਨਾ'' ਤਹਿਤ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਨਾਲ ਸੰਬੰਧਿਤ ਵੱਖ-ਵੱਖ ਪਰਿਵਾਰਾਂ ਦੀਆਂ 16 ਹੋਰਨਾਂ ਧੀਆਂ ਸਮੇਤ ਗੁਰਦਾਸਪੁਰ ਜ਼ਿਲ੍ਹੇ ਦੀ 1 ਧੀ ਦੇ ਵਿਆਹ ਲਈ ਸਹਾਇਤਾ ਦੇ ਰੂਪ 'ਚ ਇਕ-ਇਕ ਲੱਖ ਰੁਪਏ ਦੇ ਚੈੱਕ ਸ਼ਗਨ ਵਜੋਂ ਦਿੱਤੇ ਗਏ।
ਇਸ ਸੇਵਾ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਉਚੇਚੇ ਤੌਰ ਤੇ ਸਰਹੱਦੀ ਖੇਤਰ 'ਚ ਪਹੁੰਚੇ ਡਾ.ਐਸ.ਪੀ.ਸਿੰਘ ਉਬਰਾਏ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਟਰੱਸਟ ਵਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਨ ਦੇ ਫ਼ੈਸਲੇ ਤਹਿਤ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੀਆਂ 16, ਤਰਨਤਾਰਨ ਦੀਆਂ 25, ਫ਼ਿਰੋਜ਼ਪੁਰ ਦੀਆਂ 31, ਫਾਜ਼ਿਲਕਾ ਦੀਆਂ 28, ਮੋਗਾ ਦੀਆਂ 4 ਜਦ ਕਿ ਕਪੂਰਥਲਾ, ਜਲੰਧਰ ਤੇ ਗੁਰਦਾਸਪੁਰ ਦੀਆਂ 1-1 ਧੀਆਂ ਭਾਵ ਕੁਲ 107 ਪਰਿਵਾਰਾਂ ਨੂੰ ਵਿਆਹਾਂ ਵਾਸਤੇ ਇਕ-ਇਕ ਲੱਖ ਰੁਪਏ ਦੇਣ ਉਪਰੰਤ ਹੁਣ ਤੱਕ ਟਰੱਸਟ ਵਲੋਂ ਕੁਲ 214 ਧੀਆਂ ਦੇ ਵਿਆਹ ਮੁਕੰਮਲ ਹੋ ਗਏ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵਲੋਂ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਘਰਾਂ ਨੂੰ ਬਣਾਉਣ ਦਾ ਕਾਰਜ ਵੀ ਆਰੰਭ ਹੋ ਗਿਆ ਹੈ,ਜਿਸ ਤਹਿਤ 15 ਪੀੜਤ ਪਰਿਵਾਰਾਂ ਨੂੰ ਲੋੜੀਂਦੀ ਰਾਸ਼ੀ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ।  ਇਸ ਮੌਕੇ ਟਰੱਸਟੀ ਡਾ. ਸਤਨਾਮ ਸਿੰਘ ਨਿੱਝਰ,ਟਰੱਸਟ ਦੀ ਸਿਆਟਲ ਇਕਾਈ ਦੇ ਪ੍ਰਧਾਨ ਦਇਆਬੀਰ ਸਿੰਘ ਪਿੰਟੂ ਬਾਠ, ਗੁਰਦੀਪ ਸਿੰਘ ਸਿੱਧੂ,ਹਰਦੀਪ ਸਿੰਘ ਸਿੱਧ, ਗੁਰਮੀਤ ਸਿੰਘ ਨਿੱਜਰ,ਹਰਦੇਵ ਸਿੰਘ (ਯੂ.ਐਸ.ਏ.), ਸੈਕਟਰੀ ਰੈੱਡ ਕ੍ਰਾਸ ਸੈਮਸਨ ਮਸੀਹ ਤੇ ਅਸਿਸਟੈਂਟ ਕਮਿਸ਼ਨਰ ਦਵਿੰਦਰ ਸਿੰਘ ਵੀ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ