JALANDHAR WEATHER

ਸੰਘ ਨੂੰ ਨਾ ਸੱਤਾ ਦੀ ਇੱਛਾ ਹੈ ਅਤੇ ਨਾ ਹੀ ਪ੍ਰਸਿੱਧੀ ਦੀ ਲਾਲਸਾ-ਡਾਕਟਰ ਮੋਹਨ ਰਾਓ ਭਾਗਵਤ

ਪਠਾਨਕੋਟ , 25 ਫਰਵਰੀ (ਸੰਧੂ ) - ਰਾਸ਼ਟਰੀ ਸਵੈਸੇਵਕ ਸੰਘ ਦੇ ਸੰਚਾਲਕ ਡਾਕਟਰ ਮੋਹਨ ਰਾਓ ਭਾਗਵਤ ਭਾਗਵਤ ਅੱਜ ਪਠਾਨਕੋਟ ਪੁੱਜੇ । ਇਸ ਮੌਕੇ ਉਨ੍ਹਾਂ ਨੇ ਪਠਾਨਕੋਟ ਵਿਚ ਸੇਵਾਮੁਕਤ ਕਮੀਸ਼ਨਡ ਸੈਨਿਕ ਅਧਿਕਾਰੀਆਂ ਨਾਲ ਇਕ ਗੰਭੀਰ ਅਤੇ ਪ੍ਰੇਰਣਾਦਾਇਕ ਸੰਵਾਦ ਗੋਸ਼ਟੀ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸਾਂਝੇ ਤੌਰ ‘ਤੇ “ਵੰਦੇ ਮਾਤਰਮ” ਦੇ ਗਾਇਨ ਨਾਲ ਹੋਈ, ਜਿਸ ਨਾਲ ਸਾਰਾ ਭਵਨ ਦੇਸ਼ ਭਗਤੀ ਦੇ ਭਾਵ ਨਾਲ ਭਰ ਗਿਆ। ਪ੍ਰੋਗਰਾਮ ਸਥਾਨ ‘ਤੇ “ਵੰਦੇ ਮਾਤਰਮ” ਦੇ ਇਤਿਹਾਸ, ਉਸ ਦੀ ਮਰਿਆਦਾ ਅਤੇ ਉਸ ਦੇ ਗਾਇਨ ਨਾਲ ਸੰਬੰਧਿਤ ਪ੍ਰੋਟੋਕੋਲ ਬਾਰੇ ਇਕ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਇਸ ਦੇ ਨਾਲ ਹੀ ਤਿੰਨਾਂ ਸੈਨਾਵਾਂ ਦੇ ਪਰਮਵੀਰ ਚੱਕਰ ਪ੍ਰਾਪਤ ਵੀਰਾਂ ਬਾਰੇ ਜਾਣਕਾਰੀ ਦਿੰਦੀ ਪ੍ਰਦਰਸ਼ਨੀ ਨੇ ਹਾਜ਼ਰ ਸਭ ਅਧਿਕਾਰੀਆਂ ਨੂੰ ਗਹਿਰੀ ਪ੍ਰੇਰਣਾ ਦਿੱਤੀ। ਆਪਣੇ ਸੰਬੋਧਨ ਵਿਚ ਡਾ. ਭਾਗਵਤ ਨੇ ਰਾਸ਼ਟਰੀ ਸਵੈਸੇਵਕ ਸੰਘ ਦੀ ਸਥਾਪਨਾ, ਉਦੇਸ਼ ਅਤੇ ਕਾਰਜ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸੰਘ ਨੂੰ ਠੀਕ ਢੰਗ ਨਾਲ ਸਮਝਣ ਲਈ ਉਸ ਦੇ ਕੰਮ ਨੂੰ ਅੰਦਰੋਂ ਜਾਣਨਾ ਲਾਜ਼ਮੀ ਹੈ।

 

ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਵੈਸੇਵਕ ਸੰਘ ਕਿਸੇ ਤਰ੍ਹਾਂ ਦੀ ਹੋੜ ਜਾਂ ਪ੍ਰਚਾਰ ਦੀ ਭਾਵਨਾ ਨਾਲ ਕੰਮ ਨਹੀਂ ਕਰਦਾ, ਸਗੋਂ ਕੇਵਲ ਰਾਸ਼ਟਰ ਹਿਤ ਨੂੰ ਧਿਆਨ ਵਿਚ ਰੱਖ ਕੇ ਸਮਾਜ ਵਿਚ ਸਰਗਰਮ ਰਹਿੰਦਾ ਹੈ। ਸੰਘ ਨੂੰ ਨਾ ਸੱਤਾ ਦੀ ਇੱਛਾ ਹੈ ਅਤੇ ਨਾ ਹੀ ਪ੍ਰਸਿੱਧੀ ਦੀ ਲਾਲਸਾ । ਉਨ੍ਹਾਂ ਇਹ ਵੀ ਕਿਹਾ ਕਿ ਸੰਘ ਸਮਾਜ ਤੋਂ ਵੱਖ ਕੋਈ ਸੰਸਥਾ ਨਹੀਂ, ਬਲਕਿ ਸਮਾਜ ਦਾ ਹੀ ਸੰਗਠਿਤ ਰੂਪ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ