ਕੁਤਬਾ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ
ਮਹਿਲ ਕਲਾਂ, 7 ਫਰਵਰੀ (ਅਵਤਾਰ ਸਿੰਘ ਅਣਖੀ)-ਸਿੱਖ ਇਤਿਹਾਸ ’ਚ ਅਹਿਮ ਮੁਕਾਮ ਰੱਖਦੇ ਵੱਡੇ ਘੱਲੂਘਾਰੇ ਦੇ ਮਹਾਨ ਸੂਰਬੀਰ ਸ਼ਹੀਦ ਸਿੰਘਾਂ, ਸਿੰਘਣੀਆਂ, ਭੁਝੰਗੀਆਂ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਸਮਾਗਮ ਇਤਿਹਾਸਕ ਗੁਰਦੁਆਰਾ ਸਾਹਿਬ ਅਤਿ ਵੱਡਾ ਘੱਲੂਘਾਰਾ ਕੁਤਬਾ ( ਬਰਨਾਲਾ) ਵਿਖੇ ਆਰੰਭ ਹੋ ਗਏ ਹਨ। ਅੱਜ ਪਹਿਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਭਾਈ ਗੁਸੇਵਕ ਸਿੰਘ ਬੀਹਲਾ ਦੇ ਰਾਗੀ ਜਥੇ ਨੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਸਿੱਧ ਢਾਡੀ ਰਮਨਦੀਪ ਸਿੰਘ ਦੀਵਾਨਾ, ਕਵੀਸ਼ਰ ਮਨਜੀਤ ਸਿੰਘ ਲਾਡੀ ਲੋਪੋਂ ਦੇ ਜਥਿਆਂ ਨੇ ਵੱਡੇ ਘੱਲੂਘਾਰੇ ਦੇ ਕੁਰਬਾਨੀਆਂ ਭਰੇ ਇਤਿਹਾਸ ਸੰਬੰਧੀ ਪ੍ਰਸੰਗ ਪੇਸ਼ ਕੀਤੇ। ਪ੍ਰਬੰਧਕਾਂ ਅਨੁਸਾਰ ਅਗਲੇ ਦੋ ਦਿਨ 8 ਅਤੇ 9 ਫਰਵਰੀ ਨੂੰ ਹੋਣ ਵਾਲੇ ਧਾਰਮਿਕ ਸਮਾਗਮਾਂ ਮੌਕੇ ਪ੍ਰਸਿੱਧ ਢਾਡੀ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ, ਧਰਮ ਪ੍ਰਚਾਰਕ ਜਥੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਿੱਜਦਾ ਕਰਨਗੇ। ਇਸ ਵਾਰ ਕਿਸੇ ਵੀ ਸਿਆਸੀ ਆਗੂ ਨੂੰ ਸੱਦਾ ਪੱਤਰ ਨਹੀਂ ਦਿਤਾ ਗਿਆ।
;
;
;
;
;
;
;
;