ਮਲੇਸ਼ੀਆ ਨੇ ਸਦੀਆਂ ਤੋਂ ਰੱਖਿਆ ਹੋਇਆ ਹੈ ਭਾਰਤੀ ਪ੍ਰੰਪਰਾਵਾਂ ਨੂੰ ਸੁਰੱਖਿਅਤ- ਨਰਿੰਦਰ ਮੋਦੀ
ਕੁਆਲਾਲੰਪੁਰ, 7 ਫਰਵਰੀ (ਏ.ਐਨ.ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਲੇਸ਼ੀਆ ਪੁੱਜੇ ਹਨ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਮੈਂ ਇਸ ਮੌਕੇ ਮਲੇਸ਼ੀਆ ਵਿਚ ਨੇਤਾਜੀ ਸੇਵਾ ਕੇਂਦਰ ਅਤੇ ਨੇਤਾਜੀ ਵੈਲਫੇਅਰ ਫਾਊਂਡੇਸ਼ਨ ਦੇ ਯਤਨਾਂ ਨੂੰ ਸਲਾਮ ਕਰਦਾ ਹਾਂ। ਇਹ ਸੱਚਮੁੱਚ ਸ਼ਾਨਦਾਰ ਹੈ ਕਿ ਤੁਸੀਂ ਸਦੀਆਂ ਤੋਂ ਭਾਰਤੀ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਿਆ ਹੈ। ਹਾਲ ਹੀ ਵਿਚ, ਮੈਂ 'ਮਨ ਕੀ ਬਾਤ' ਵਿਚ ਤੁਹਾਡੇ ਕੰਮ ਬਾਰੇ ਗੱਲ ਕੀਤੀ ਸੀ। ਮੈਂ ਜ਼ਿਕਰ ਕੀਤਾ ਸੀ ਕਿ ਮਲੇਸ਼ੀਆ ਵਿਚ 500 ਤੋਂ ਵੱਧ ਸਕੂਲ ਹਨ, ਜੋ ਭਾਰਤੀ ਭਾਸ਼ਾਵਾਂ ਵਿਚ ਸਿੱਖਿਆ ਪ੍ਰਦਾਨ ਕਰਦੇ ਹਨ।"
;
;
;
;
;
;
;
;