JALANDHAR WEATHER

ਤੇਲ/ਖਲ ਫੈਕਟਰੀ ’ਚੋਂ ਸਾਢੇ 15 ਲੱਖ ਰੁਪਏ ਦੀ ਨਗਦੀ ਅਤੇ ਇਕ ਪਿਸਤੌਲ ਚੋਰੀ

ਜੈਤੋ, 7 ਫਰਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਸਥਾਨਕ ਇਕ ਤੇਲ/ਖਲ ਫੈਕਟਰੀ ’ਚੋਂ ਕਰੀਬ ਸਾਢੇ 15 ਲੱਖ ਰੁਪਏ ਦੀ ਨਗਦੀ ਅਤੇ ਇਕ ਪਿਸਟਲ ਚੋਰੀ ਹੋਣ ਦਾ ਪਤਾ ਲੱਗਿਆ ਹੈ।

ਜਾਣਕਾਰੀ ਦੇ ਅਨੁਸਾਰ ਸਥਾਨਕ ਰੇਲਵੇ ਫਾਟਕ ਬਿਸ਼ਨੰਦੀ ਦੇ ਨਜ਼ਦੀਕ ਤੇਲ/ਖਲ ਫੈਕਟਰੀ ਦੇ ਮਾਲਕ ਭੀਮ ਸੈਨ ਜਿੰਦਲ ਨੇ ਦੱਸਿਆ ਹੈ ਕਿ ਅੱਜ ਸਵੇਰੇ ਸਾਢੇ 4 ਵਜੇ ਕੇ ਕਰੀਬ ਉਸ ਨੂੰ ਚੌਕੀਦਾਰ ਦਾ ਫੋਨ ਆਇਆ ਕਿ ਫੈਕਟਰੀ ’ਚ ਚੋਰੀ ਹੋ ਗਈ ਹੈ ਤੇ ਉਹ ਤੁਰੰਤ ਆਪਣੀ ਫੈਕਟਰੀ ’ਚ ਪਹੁੰਚੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲੈ ਕੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਤਲਾਹ ਮਿਲਦਿਆਂ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਥਾਣਾ ਜੈਤੋ ਦੇ ਐਸ.ਐਚ.ਓ. ਨਵਪ੍ਰੀਤ ਸਿੰਘ ਨੇ ਫੈਕਟਰੀ ਵਿਚ ਕੰਮ ਕਰਦੇ ਮੁਲਾਜ਼ਮਾਂ ਤੋਂ ਪੁਛਗਿੱਛ ਕੀਤੀ। ਫੈਕਟਰੀ ਦੇ ਮਾਲਕ ਭੀਮ ਸੈਨ ਜਿੰਦਲ ਨੇ ਦੱਸਿਆ ਕਿ ਚੋਰ ਫੈਕਟਰੀ ਦੇ ਗੇਟ ਦਾ ਕੋਈ ਵੀ ਲੌਕ ਨਹੀਂ ਤੋੜਿਆ ਅਤੇ ਫੈਕਟਰੀ ਦੇ ਦਫ਼ਤਰ ਅੰਦਰ ਦਾਖਲ ਹੋ ਕੇ 2-3 ਦਰਾਜਾਂ ਦੇ ਲੌਕ ਲੋੜ ਕੇ ਕਰੀਬ ਸਾਢੇ 15 ਲੱਖ ਰੁਪਏ ਕੈਸ਼, 32 ਬੋਰ ਦਾ ਇਕ ਪਿਸਟਲ ਅਤੇ ਡੀ.ਵੀ.ਆਰ. ਚੋਰੀ ਕਰਕੇ ਲੈ ਗਏ ਜਦਕਿ ਉਕਤ ਚੋਰ ਕਾਰ ਵਿਚ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਦੇ ਆਉਣ ਤੇ ਜਾਣ ਦੀਆਂ ਫੋਟੋਆਂ ਗੁਆਂਢੀਆਂ ਦੇ ਕੈਮਰਿਆਂ ’ਚ ਕੈਦ ਹੋ ਗਈਆਂ। ਇਸ ਦੌਰਾਨ ਥਾਣਾ ਜੈਤੋ ਦੇ ਐਸ. ਐਚ.ਓ. ਨਵਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਚੋਰੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ