ਢੰਡ ਅੱਡੇ ਤੋਂ ਸਿਮਰਨ ਜਿਊਲਰ ਦਾ ਮਾਲਕ ਭੇਦ-ਭਰੇ ਤਰੀਕੇ ਨਾਲ ਲਾਪਤਾ
ਝਬਾਲ, 19 ਜਨਵਰੀ (ਸੁਖਦੇਵ ਸਿੰਘ /ਸਰਬਜੀਤ ਸਿੰਘ )-ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਅੱਡਾ ਢੰਡ ਵਿਖੇ ਸਿਮਰਨ ਜ਼ਿਊਲਰ ਦੇ ਮਾਲਕ ਅਮਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਅੱਡਾ ਝਬਾਲ ਦੇ ਦੁਪਹਿਰ ਵੇਲੇ ਭੇਦ-ਭਰੇ ਤਰੀਕੇ ਨਾਲ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਪਤਾ ਹੋਏ ਅਮਰਜੀਤ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਅਮਰਜੀਤ ਸਿੰਘ ਅੱਡਾ ਢੰਡ ਵਿਖੇ ਜ਼ਿਊਲਰ ਦੀ ਦੁਕਾਨ ਕਰਦਾ ਹੈ ਅਤੇ ਅੱਜ ਵੀ ਰੋਜ਼ਾਨਾ ਵਾਂਗ ਆਪਣੀ ਦੁਕਾਨ ਤੇ ਗਿਆ । ਦੁਪਹਿਰ ਵੇਲੇ ਕਰੀਬ ਕੋਈ 2 ਕੁ ਵਜੇ ਉਸ ਨੇ ਕਿਸੇ ਦੇ ਮੋਟਰਸਾਈਕਲ ਪਿੱਛੇ ਬੈਠਕੇ ਆਪਣੇ ਭਰਾ ਨੂੰ ਮੋਬਾਇਲ ਤੋਂ ਮੈਸਿਜ ਕੀਤਾ ਕਿ ਮੈਂ 20 ਲੱਖ ਰੁਪਏ ਕਿਸੇ ਨੂੰ ਦੇ ਦਿੱਤੇ ਤੇ ਹੁਣ ਮੇਰੀ ਉਡੀਕ ਨਾ ਰੱਖਿਓ ਤੇ ਮੇਰੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਦਿਉ। ਉਸ ਤੋਂ ਬਾਅਦ ਉਸਦਾ ਮੋਬਾਇਲ ਲਗਾਤਾਰ ਬੰਦ ਆ ਰਿਹਾ ਹੈ । ਪਰਿਵਾਰਕ ਮੈਂਬਰਾਂ ਵਲੋਂ ਥਾਣਾ ਸਰਾਏ ਅਮਾਨਤ ਖਾਂ ਪੁਲਿਸ ਨੂੰ ਸੂਚਿਤ ਕਰਨ ਉਤੇ ਥਾਣਾ ਸਰਾਏ ਅਮਾਨਤ ਖਾਂ ਦੇ ਥਾਣਾ ਮੁਖੀ ਬਲਜਿੰਦਰ ਸਿੰਘ ਬਾਜਵਾ ਨੇ ਪੁਲਿਸ ਪਾਰਟੀ ਨਾਲ ਮੌਕੇ ਉਤੇ ਪਹੁੰਚ ਕੇ ਨੇੜਲੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰਕੇ ਲਾਪਤਾ ਨੌਜਵਾਨ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿਤੀ ਹੈ। ਪੁਲਿਸ ਵਲੋਂ ਨੇੜਲੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ।
;
;
;
;
;
;
;
;