ਪਠਾਨਕੋਟ ਪੁਲਿਸ ਨੂੰ ਸਰਚ ਦੌਰਾਨ ਤਿੰਨ ਏਕੇ 47, ਦੋ ਪਿਸਟਲ ਅਤੇ 98 ਜ਼ਿੰਦਾ ਕਾਰਤੂਸ ਮਿਲੇ
ਪਠਾਨਕੋਟ, 17 ਜਨਵਰੀ (ਵਿਨੋਦ)- ਪਠਾਨਕੋਟ ਪੁਲਿਸ ਵਲੋਂ ਤਿੰਨ ਏਕੇ 47, ਦੋ ਪਿਸਟਲ, 98 ਜ਼ਿੰਦਾ ਕਾਰਤੂਸ ਸਮੇਤ ਹਥਿਆਰਾਂ ਦੀ ਖੇਪ ਬਰਾਮਦ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ. ਬਾਰਡਰ ਰੇਂਜ ਸੰਦੀਪ ਗੋਇਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਸੀ.ਆਈ.ਏ. ਸਟਾਫ ਪਠਾਨਕੋਟ ਦੇ ਇੰਚਾਰਜ ਪੁਲਿਸ ਪਾਰਟੀ ਸਮੇਤ ਬਾਰਡਰ ਏਰੀਆ ਬਮਿਆਲ ਚੌਕ ’ਚ ਖੜ੍ਹੇ ਸਨ ਕਿ ਸੂਚਨਾ ਮਿਲੀ ਕਿ ਹਰਵਿੰਦਰ ਸਿੰਘ ਰਿੰਦਾ ਪੁੱਤਰ ਚਰਨ ਸਿੰਘ ਸੰਧੂ ਵਾਸੀ ਸ਼੍ਰੀ ਹਜ਼ੂਰ ਸਾਹਿਬ, ਨਾਂਦੇੜ ਮਹਾਰਾਸ਼ਟਰਾ, ਜੋ ਕਿ ਬੱਬਰ ਖਾਲਸਾ ਨਾਂ ਦਾ ਅੱਤਵਾਦੀ ਸੰਗਠਨ ਪਾਕਿਸਤਾਨ ’ਚ ਰਹਿ ਕੇ ਚਲਾ ਰਿਹਾ, ਉਸ ਨੇ ਇਕ ਹਥਿਆਰਾਂ ਦੀ ਖੇਪ ਪਾਕਿਸਤਾਨ ਤੋਂ ਭਾਰਤ ਨੂੰ ਭੇਜੀ ਹੈ। ਜਿਸ ਨਾਲ ਕੋਈ ਭਾਰਤ ’ਚ ਵੱਡੀ ਵਾਰਦਾਤ ਕੀਤੀ ਜਾ ਸਕਦੀ ਹੈ। ਜਿਸ ਦੇ ਚਲਦੇ ਪਠਾਨਕੋਟ ਪੁਲਿਸ ਵਲੋਂ ਸਰਚ ਆਪਰੇਸ਼ਨ ਦੌਰਾਨ ਤਿੰਨ ਏਕੇ 47, 5 ਮੈਗਜ਼ੀਨ, ਦੋ ਪਿਸਟਲ ਨਾਲ ਦੋ ਮੈਗਜ਼ੀਨ ਤੁਰਕੀ ਅਤੇ ਚਾਈਨਾ ਤੋਂ ਬਣੇ ਹੋਏ ਅਤੇ 98 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਹਰਵਿੰਦਰ ਸਿੰਘ ਰਿੰਦਾ ਸਣੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
;
;
;
;
;
;
;