JALANDHAR WEATHER

ਭਾਰਤ ਨੂੰ ਮਿਲੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ, ਪ੍ਰਧਾਨ ਮੰਤਰੀ ਮੋਦੀ ਨੇ ਦਿਖਾਈ ਹਰੀ ਝੰਡੀ

ਮਾਲਦਾ, 17 ਜਨਵਰੀ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਉੱਤਰੀ ਬੰਗਾਲ ਦੇ ਮਾਲਦਾ ਟਾਊਨ ਸਟੇਸ਼ਨ ਤੋਂ ਹਾਵੜਾ ਅਤੇ ਗੁਹਾਟੀ (ਕਾਮਾਖਿਆ) ਵਿਚਕਾਰ ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਨੂੰ ਹਰੀ ਝੰਡੀ ਦਿਖਾਈ।

ਉਨ੍ਹਾਂ ਨੇ ਇੱਥੋਂ ਵਾਪਸੀ ਗੁਹਾਟੀ-ਹਾਵੜਾ ਵੰਦੇ ਭਾਰਤ ਸਲੀਪਰ ਟ੍ਰੇਨ ਨੂੰ ਵਰਚੁਅਲੀ ਵੀ ਰਵਾਨਾ ਕੀਤਾ। ਮੋਦੀ ਨੇ ਟ੍ਰੇਨ ਦੇ ਅੰਦਰ ਬੱਚਿਆਂ ਅਤੇ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।  ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਆਧੁਨਿਕ ਭਾਰਤ ਦੀਆਂ ਵੱਧਦੀਆਂ ਆਵਾਜਾਈ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਕਸਤ ਕੀਤੀ ਗਈ ਪੂਰੀ ਤਰ੍ਹਾਂ ਏ.ਸੀ. ਵੰਦੇ ਭਾਰਤ ਸਲੀਪਰ ਟ੍ਰੇਨ ਯਾਤਰੀਆਂ ਨੂੰ "ਕਿਫਾਇਤੀ ਕਿਰਾਏ 'ਤੇ ਏਅਰਲਾਈਨ ਵਰਗਾ ਯਾਤਰਾ ਅਨੁਭਵ" ਪ੍ਰਦਾਨ ਕਰੇਗੀ। 
ਇਸ ਵਿਚ ਕਿਹਾ ਗਿਆ ਹੈ ਕਿ ਇਹ ਟ੍ਰੇਨ ਲੰਬੀ ਦੂਰੀ ਦੀਆਂ ਯਾਤਰਾਵਾਂ ਨੂੰ ਤੇਜ਼, ਸੁਰੱਖਿਅਤ ਅਤੇ ਵਧੇਰੇ ਸੁਵਿਧਾਜਨਕ ਬਣਾਏਗੀ। "ਹਾਵੜਾ-ਗੁਹਾਟੀ ਰੂਟ 'ਤੇ ਯਾਤਰਾ ਦੇ ਸਮੇਂ ਨੂੰ ਲਗਭਗ 2.5 ਘੰਟੇ ਘਟਾ ਕੇ, ਇਹ ਰੇਲ ਗੱਡੀ ਧਾਰਮਿਕ ਯਾਤਰਾ ਅਤੇ ਸੈਰ-ਸਪਾਟੇ ਨੂੰ ਵੀ ਵੱਡਾ ਹੁਲਾਰਾ ਦੇਵੇਗੀÍ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ