ਸੜਕ ਹਾਦਸੇ 'ਚ ਫਾਰਚੂਨਰ ਕਾਰ ਸਵਾਰ ਮਹਿਲਾ ਪੁਲਿਸ ਮੁਲਾਜ਼ਮ ਸਮੇਤ 5 ਦੀ ਮੌਤ
ਸੰਗਤ ਮੰਡੀ, 17 ਜਨਵਰੀ (ਸੁਖਤੇਜ ਸਿੰਘ ਧਾਲੀਵਾਲ, ਅੰਮ੍ਰਿਤ ਸ਼ਰਮਾ)- ਅੱਜ ਸਵੇਰੇ ਸੰਘਣੀ ਧੁੰਦ ਕਾਰਨ ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਗੁਰਥੜੀ ਕੋਲ ਵਾਪਰੇ ਸੜਕ ਹਾਦਸੇ ਵਿਚ ਇਕ ਫਾਰਚੂਨਰ ਗੱਡੀ ਸਵਾਰ ਮਹਿਲਾ ਪੁਲਿਸ ਮੁਲਾਜ਼ਮ ਸਮੇਤ 5 ਜਣਿਆਂ ਦੀ ਦਰਦਨਾਕ ਮੌਤ ਹੋ ਗਈ। ਗੱਡੀ ਸਵਾਰ ਸਾਰੇ ਜਣੇ ਗੁਜਰਾਤ ਨਾਲ ਸੰਬੰਧਿਤ ਹਨ। ਇਹ ਹਾਦਸਾ ਗੱਡੀ ਦੇ ਸੜਕ ਵਿਚਕਾਰ ਬਣੇ ਡਿਵਾਈਡਰ ਨਾਲ ਟਕਰਾਉਣ ਕਾਰਨ ਵਾਪਰਿਆ ਹੈ। ਹਾਦਸੇ ਦਾ ਪਤਾ ਚੱਲਦਿਆਂ ਹੀ ਮੌਕੇ ਉਪਰ ਸਮਾਜ ਸੇਵੀ ਸੰਸਥਾਵਾਂ ਦੀ ਗੱਡੀਆਂ ਅਤੇ ਥਾਣਾ ਸੰਗਤ ਦੀ ਪੁਲਿਸ ਪਹੁੰਚੀ , ਜਿਨ੍ਹਾਂ ਗੱਡੀ ਸਵਾਰਾਂ ਨੂੰ ਮੌਕੇ ’ਤੋਂ ਚੁੱਕ ਕੇ ਏਮਜ਼ ਬਠਿੰਡਾ ਪਹੁੰਚਾਇਆ ਪਰ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ।
;
;
;
;
;
;
;
;