ਸੰਘਣੀ ਧੁੰਦ ਕਾਰਨ ਹਾਈਵੇ ’ਤੇ ਸੜਕ ਦੀਆਂ ਦੋਵਾਂ ਸਾਈਡਾਂ ’ਤੇ ਵਾਹਨਾਂ ਦੀ ਟੱਕਰ
ਜੈਂਤੀਪੁਰ, ਟਾਹਲੀ ਸਾਹਿਬ 15 ਜਾਨਵਰੀਂ (ਭੁਪਿੰਦਰ ਸਿੰਘ ਗਿੱਲ, ਵਿਨੋਦ ਭੀਲੋਵਾਲ)- ਕਸਬੇ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਪਾਖਰਪੁਰ ਦੇ ਪੁਲ ਉੱਪਰ ਸਾਮਾਨ ਨਾਲ ਲੱਦਿਆ ਹੋਇਆ ਟਰੈਕਟਰ ਟਰਾਲੀ ਜਾ ਰਿਹਾ ਸੀ ਕਿ ਪਿੱਛੋਂ ਆ ਰਹੀ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ਟਰਾਲੀ ’ਤੇ ਬੱਸ ਵੀ ਕਾਫੀ ਨੁਕਸਾਨੀ ਗਈ। ਮੌਕੇ ’ਤੇ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਟਰੈਕਟਰ ਟਰਾਲੀ ਆਪਣੀ ਸਾਈਡ ’ਤੇ ਜਾ ਰਿਹਾ ਸੀ ਕਿ ਪਿੱਛੋਂ ਆ ਰਹੀ ਪ੍ਰਾਈਵੇਟ ਕੰਪਨੀ ਦੀ ਬੱਸ, ਜਿਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਇਸ ਤੋਂ ਥੋੜ੍ਹੀ ਦੂਰ ਹੀ ਸੜਕ ’ਤੇ ਦੂਜੀ ਸਾਈਡ ’ਤੇ ਛੋਟੇ ਹਾਥੀ ਨਾਲ ਟਰੱਕ ਦੀ ਟੱਕਰ ਹੋਣ ਨਾਲ ਛੋਟੇ ਹਾਥੀ ਦਾ ਵੀ ਭਾਰੀ ਨੁਕਸਾਨ ਹੋ ਗਿਆ ਜਦੋਂਕਿ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ।
;
;
;
;
;
;
;
;