328 ਪਾਵਨ ਸਰੂਪਾਂ ਦੇ ਮਾਮਲੇ 'ਚ ਸਿੱਟ ਦੀ ਟੀਮ ਬੰਗਾ ਲਾਗੇ ਪਿੰਡ ਮਜਾਰਾ ਪੁੱਜੀ ,ਦਰਬਾਰ 'ਚ ਪਾਵਨ ਸਰੂਪਾਂ ਦੀ ਕੀਤੀ ਜਾਂਚ
ਨਵਾਂਸ਼ਹਿਰ , 14ਜਨਵਰੀ (ਜਸਬੀਰ ਸਿੰਘ ਨੂਰਪੁਰ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਦੀ ਪੜਤਾਲ ਲਈ ਬਣਾਈ ਗਈ ਸਿੱਟ ਦੇ ਮੈਂਬਰਾਂ ਦੀ ਟੀਮ ਪਿੰਡ ਮੁਜਾਰਾ ਨੌਂ ਅਬਾਦ ਦੇ ਪ੍ਰਸਿੱਧ ਧਾਰਮਿਕ ਅਸਥਾਨ 'ਤੇ ਪੁੱਜੀ। ਜਿੱਥੇ ਉਨ੍ਹਾਂ ਵਲੋਂ 2 ਦਿਨਾਂ ਪਾਵਨ ਸਰੂਪਾਂ ਦੀ ਜਾਂਚ ਕੀਤੀ ਗਈ। ਜਾਚ ਦੌਰਾਨ ਉਨ੍ਹਾਂ ਵਲੋਂ ਸਾਰੀ ਕਾਰਵਾਈ ਗੁਪਤ ਰੱਖੀ ਗਈ ਅਤੇ ਇਸ ਸੰਬੰਧੀ ਉਨ੍ਹਾਂ ਵਲੋਂ ਪਹਿਲੇ ਦਿਨ ਅਤੇ ਦੂਸਰੇ ਦਿਨ ਉਨ੍ਹਾਂ ਵਲੋਂ ਭੋਗ ਉਪਰੰਤ ਪਾਵਨ ਸਰੂਪਾਂ ਦੀ ਜਾਂਚ ਕੀਤੀ ।ਇਸ ਦੌਰਾਨ ਉਨ੍ਹਾਂ ਵਲੋਂ ਵੱਖ-ਵੱਖ ਪ੍ਰਬੰਧਕਾਂ ਦੇ ਬਿਆਨ ਵੀ ਲਏ ਗਏ ਅਤੇ ਇਸ ਸੰਬੰਧੀ ਸਰੂਪਾਂ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ ਗਈ। ਪ੍ਰਬੰਧਕਾਂ ਨੂੰ ਸਿੱਟ ਦੀ ਟੀਮ ਵਲੋਂ ਭਰੋਸਾ ਦਵਾਇਆ ਗਿਆ ਕਿ ਸਾਰੇ ਸਰੂਪ ਸਹੀ ਪਾਏ ਗਏ ਹਨ ।ਇਸ ਸੰਬੰਧੀ ਟੀਮ ਦੋ ਘੰਟੇ ਦੀ ਜਾਂਚ ਉਪਰੰਤ ਵਾਪਸ ਚਲੇ ਗਈ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ 'ਤੇ ਬਿਆਨ ਦਿੱਤਾ ਗਿਆ ਕਿ ਬੰਗਾ ਲਾਗੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਹਨ ਅਤੇ ਜਿਨ੍ਹਾਂ ਵਿਚ 149 ਸਰੂਪਾਂ ਦਾ ਰਿਕਾਰਡ ਨਹੀਂ ਮਿਲ ਸਕਿਆ ਅਤੇ 30 ਸਰੂਪਾਂ ਦਾ ਰਿਕਾਰਡ ਵੱਖ-ਵੱਖ ਗੁਰੂ ਘਰਾਂ ਦੇ ਨਾਂਅ 'ਤੇ ਪਾਇਆ ਗਿਆ। ਇਸ ਸੰਬੰਧੀ ਜਦੋਂ 'ਅਜੀਤ' ਦੀ ਟੀਮ ਪਿੰਡ ਮਜਾਰਾ ਪੁੱਜੀ ਤਾਂ ਉਨ੍ਹਾਂ ਵਲੋਂ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਗਿਆ ਤਾਂ ਪ੍ਰਬੰਧਕਾਂ ਨੇ ਆਖਿਆ ਕਿ ਸਿੱਟ ਦੀ ਟੀਮ ਵਲੋਂ 2 ਦਿਨ ਸਰੂਪਾਂ ਦੀ ਜਾਂਚ ਕੀਤੀ ਗਈ। ਇਸ ਉਪਰੰਤ ਉਨ੍ਹਾਂ ਪ੍ਰਬੰਧਕਾਂ ਨੂੰ ਭਰੋਸੇ 'ਚ ਲੈ ਕੇ ਦੱਸਿਆ ਗਿਆ ਕਿ ਸਾਰੇ ਸਰੂਪ ਸਹੀ ਪਾਏ ਗਏ ਹਨ ਅਤੇ ਇਸ ਤੋਂ ਬਾਅਦ ਟੀਮ ਵਾਪਸ ਚਲੀ ਗਈ ।
ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਵਲੋਂ ਵੀ ਪਾਵਨ ਸਰੂਪਾਂ ਦੀ ਜਾਂਚ ਕੀਤੀ ਗਈ ਸੀ ਅਤੇ ਸਾਰੇ ਸਰੂਪ ਸਹੀ ਪਾਏ ਗਏ। ਉਨ੍ਹਾਂ ਇਹ ਦੱਸਿਆ ਕਿ ਇੱਥੇ ਲਗਾਤਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਚਲਣ ਕਾਰਨ 80 ਸਾਲ ਤੋਂ ਵੱਧ ਸਮੇਂ ਤੋਂ ਇੱਥੇ ਪਾਵਨ ਸਰੂਪ ਪ੍ਰਕਾਸ਼ ਕੀਤੇ ਜਾਂਦੇ ਹਨ ਅਤੇ ਜਿਨ੍ਹਾਂ ਦੇ ਹਰ ਹਫਤੇ ਭੋਗ ਪੈਂਦੇ ਹਨ। ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਕਿ ਪਾਵਨ ਸਰੂਪਾਂ ਦੇ ਲਾਪਤਾ ਦੇ ਮਾਮਲੇ ਤੋਂ ਪਹਿਲਾਂ ਹੀ ਇੱਥੇ ਧਾਰਮਿਕ ਸਥਾਨ ਤੇ ਸਰੂਪ ਬਿਰਾਜਮਾਨ ਹਨ। ਉਨ੍ਹਾਂ ਦੱਸਿਆ ਕਿ ਸਾਡੇ ਧਾਰਮਿਕ ਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਮਰਿਆਦਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਮਰਿਆਦਾ ਸੰਬੰਧੀ ਵੀ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਹਿਲਾਂ ਵੀ ਜਾਂਚ ਕੀਤੀ ਜਾ ਚੁੱਕੀ ਹੈ।ਸਾਡੇ ਧਾਰਮਿਕ ਸਥਾਨ ਤੇ ਸਾਰੇ ਸਰੂਪਾਂ ਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਹੈ।
;
;
;
;
;
;
;
;