ਵਿਰਾਟ ਕੋਹਲੀ 5 ਸਾਲ ਬਾਅਦ ਬਣੇ ਨੰਬਰ ਇਕ ਵਨ ਡੇ ਬੱਲੇਬਾਜ਼
ਨਵੀਂ ਦਿੱਲੀ, 14 ਜਨਵਰੀ- ਭਾਰਤੀ ਟੀਮ ਦੇ ਦਿੱਗਜ਼ ਬੱਲੇਬਾਜ਼ ਵਿਰਾਟ ਕੋਹਲੀ ਇਕ ਦਿਨਾਂ ਮੈਚਾਂ ਵਿਚ ਚੋਟੀ ਦੇ ਬੱਲੇਬਾਜ਼ ਬਣ ਗਏ ਹਨ। ਤਾਜ਼ਾ ਆਈ.ਸੀ.ਸੀ. ਰੈਂਕਿੰਗ ਵਿਚ ਵਿਰਾਟ ਕੋਹਲੀ ਰੋਹਿਤ ਸ਼ਰਮਾ ਨੂੰ ਪਛਾੜ ਕੇ ਪਹਿਲੇ ਸਥਾਨ 'ਤੇ ਪਹੁੰਚ ਗਏ ਹਨ। ਰੋਹਿਤ ਤੀਜੇ ਸਥਾਨ 'ਤੇ ਖਿਸਕ ਗਏ ਹਨ, ਜਦੋਂ ਕਿ ਨਿਊਜ਼ੀਲੈਂਡ ਦੇ ਡੈਰਿਲ ਮਿਸ਼ੇਲ ਦੂਜੇ ਨੰਬਰ 'ਤੇ ਹਨ। ਦਿਲਚਸਪ ਗੱਲ ਇਹ ਹੈ ਕਿ ਕੋਹਲੀ ਅਤੇ ਮਿਸ਼ੇਲ ਵਿਚਕਾਰ ਸਿਰਫ਼ ਇਕ ਰੇਟਿੰਗ ਅੰਕ ਦਾ ਅੰਤਰ ਹੈ। ਕੋਹਲੀ 785 ਅੰਕਾਂ ਨਾਲ ਸਿਖਰ 'ਤੇ ਹੈ, ਜਦੋਂ ਕਿ ਮਿਸ਼ੇਲ ਦੇ 784 ਅੰਕ ਹਨ।
ਵਿਰਾਟ ਕੋਹਲੀ ਨੇ ਪਹਿਲੀ ਵਾਰ ਅਕਤੂਬਰ 2013 ਵਿਚ ਸਿਖਰਲੀ ਰੈਂਕਿੰਗ ਹਾਸਲ ਕੀਤੀ ਸੀ। ਉਹ ਕੁੱਲ 825 ਦਿਨਾਂ ਤੱਕ ਨੰਬਰ-1 ਸਥਾਨ 'ਤੇ ਰਹੇ ਹਨ। ਕੋਈ ਹੋਰ ਭਾਰਤੀ ਬੱਲੇਬਾਜ਼ ਇੰਨੇ ਲੰਬੇ ਸਮੇਂ ਤੱਕ ਇਕ ਦਿਨਾਂ ਵਿਚ ਨੰਬਰ-1 ਸਥਾਨ 'ਤੇ ਨਹੀਂ ਰਿਹਾ। ਇਸ ਮਾਮਲੇ ਵਿਚ ਉਹ ਦੁਨੀਆ ਵਿਚ 10ਵੇਂ ਸਥਾਨ 'ਤੇ ਹੈ।
;
;
;
;
;
;
;
;