ਅਕਾਲੀ ਦਲ ’ਤੇ ਕਬਜ਼ਾ ਕਰਨ ਦੀ ਕੀਤੀ ਗਈ ਕੋਸ਼ਿਸ਼- ਸੁਖਬੀਰ ਸਿੰਘ ਬਾਦਲ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਆਸੀ ਕਾਨਫ਼ਰੰਸ ਵਿਚ ਬੋਲਦੇ ਹੋਏ ਕਿਹਾ ਕਿ ‘ਆਪ’ ਵਾਲਿਆਂ ਨੇ ਇਕ ਵੀ ਗਰੰਟੀ ਪੂਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਝੂਠ ਬੋਲ ਕੇ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ‘ਆਪ’ ਬੇਅਦਬੀ ਦੇ ਮੁੱਦੇ ’ਤੇ ਸਿਆਸਤ ਕਰ ਰਹੀ ਹੈ ਤੇ ਉਨ੍ਹਾਂ ਵਲੋਂ ਮਹਿਲਾਵਾਂ ਨਾਲ ਕੀਤਾ ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਵੀ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਈ ਵਾਰ ਅਕਾਲੀ ਦਲ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਕੀ ਅਕਾਲੀ ਦਲ ਬੇਅਦਬੀ ਕਰਵਾ ਸਕਦਾ ਹੈ?
ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਜਦੋਂ ਤੋਂ 'ਆਪ' ਪੰਜਾਬ ਵਿਚ ਸੱਤਾ ’ਚ ਆਈ ਹੈ, ਸੂਬਾ ਬਹੁਤ ਹੀ ਮਾੜੇ ਹਾਲਾਤ ਵਿਚ ਹੈ। ਜਿਵੇਂ ਅੰਗਰੇਜ਼ ਅਤੇ ਮੁਗਲ ਆਏ, ਉਨ੍ਹਾਂ ਨੇ ਸਾਰਾ ਖਜ਼ਾਨਾ ਲੁੱਟ ਲਿਆ। ਉਹ ਉਸੇ ਤਰ੍ਹਾਂ ਆਏ ਹਨ। ਉਹ ਪੰਜਾਬ ਨੂੰ ਸੁਧਾਰਨ ਜਾਂ ਤੁਹਾਡੇ ਦੁੱਖ ਦੂਰ ਕਰਨ ਨਹੀਂ ਆਏ। ਉਨ੍ਹਾਂ ਦਾ ਟੀਚਾ ਇਥੋਂ ਪੈਸਾ ਇਕੱਠਾ ਕਰਨਾ ਅਤੇ ਆਮ ਆਦਮੀ ਪਾਰਟੀ ਨੂੰ ਦੂਜੇ ਰਾਜਾਂ ਵਿਚ ਪ੍ਰਚਾਰ ਕਰਨਾ ਅਤੇ ਚੋਣਾਂ ਲੜਨਾ ਹੈ।
;
;
;
;
;
;
;
;