JALANDHAR WEATHER

ਅਣਪਛਾਤੇ ਵਿਅਕਤੀ ਦੀ ਰੇਲ ਹਾਦਸੇ ’ਚ ਮੌਤ

ਟਾਂਗਰਾ,11 ਜਨਵਰੀ (ਹਰਜਿੰਦਰ ਸਿੰਘ ਕਲੇਰ)- ਬੁਟਾਰੀ ਰੇਲਵੇ ਲਾਈਨ ’ਤੇ ਪੈਂਦੇ ਰੇਲਵੇ ਸਟੇਸ਼ਨ ਬੁਟਾਰੀ–ਟਾਂਗਰਾ ਦਰਮਿਆਨ ਕਿਲੋਮੀਟਰ ਨੰਬਰ 481/20–22 ਨੇੜੇ ਇਕ ਅਣਪਛਾਤੇ ਵਿਅਕਤੀ ਦੀ ਰੇਲ ਹਾਦਸੇ ਵਿਚ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਉਮਰ ਕਰੀਬ 35 ਤੋਂ 40 ਸਾਲ ਦੱਸੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਟ੍ਰੇਨ ਨੰਬਰ 11058 ਦੀ ਟੱਕਰ ਨਾਲ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਸ ਸਬੰਧੀ ਥਾਣਾ ਜੀ.ਆਰ.ਪੀ. ਅੰਮ੍ਰਿਤਸਰ ਵਲੋਂ ਮਰਗ ਰਿਪੋਰਟ ਨੰਬਰ 04 ਅਧੀਨ ਧਾਰਾ 194 BNSS ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਨੇ ਫੌਜੀ ਵਰਦੀ ਰੰਗ ਦੀ ਜੈਕੇਟ, ਚਿੱਟੇ ਰੰਗ ਦੀ ਟੀ-ਸ਼ਰਟ, ਲਾਲ ਅਤੇ ਚਿੱਟੀ ਧਾਰੀ ਵਾਲਾ ਕਾਲਾ ਪਜਾਮਾ,ਨੀਲਾ ਅੰਡਰਵੇਅਰ ਅਤੇ ਖੱਬੇ ਹੱਥ ਵਿਚ ਲੋਹੇ ਦਾ ਕੜਾ ਪਾਇਆ ਹੋਇਆ ਸੀ,ਉਸਦਾ ਰੰਗ ਕਣਕੀਆ ਤੇ ਉਮਰ ਕਰੀਬ 35–40 ਸਾਲਾਂ ਦੇ ਨੇੜੇ-ਤੇੜੇ ਹੈ। ਉਸਦੇ ਸਿਰ ਅਤੇ ਦਾੜ੍ਹੀ ਦੇ ਵਾਲ ਕੱਟੇ ਹੋਏ ਸਨ ਤੇ ਸਰੀਰ ਦਰਮਿਆਨਾ ਹੈ। ਜੀ.ਆਰ.ਪੀ ਦੇ ਏ.ਐਸ.ਆਈ ਸਤਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੋਲੋਂ ਕੋਈ ਵੀ ਪਛਾਣ ਸੰਬੰਧੀ ਦਸਤਾਵੇਜ਼ ਨਹੀਂ ਮਿਲਿਆ,ਜਿਸ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ। ਲਾਸ਼ ਨੂੰ ਪਛਾਣ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਬਾਬਾ ਬਕਾਲਾ ਦੀ ਮੋਰਚਰੀ ਵਿਚ ਰੱਖਵਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ