ਸ੍ਰੀ ਮੁਕਤਸਰ ਸਾਹਿਬ ਵਿਖੇ ਕੌਮਾਂਤਰੀ ਘੋੜਾ ਮੰਡੀ 'ਚ ਪਹੁੰਚੇ ਭੁਪੇਸ਼ ਬਘੇਲ,ਰਾਜਾ ਵੜਿੰਗ ਤੇ ਰਜਿੰਦਰ ਡਾਲਵੀ
ਸ੍ਰੀ ਮੁਕਤਸਰ ਸਾਹਿਬ, 11 ਜਨਵਰੀ (ਰਣਜੀਤ ਸਿੰਘ ਢਿੱਲੋਂ)- ਅੱਜ ਸ਼ਾਮ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ 'ਤੇ ਲੱਗਦੀ ਕੌਮਾਂਤਰੀ ਘੋੜਾ ਮੰਡੀ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਸਹਿ ਇੰਚਾਰਜ ਰਜਿੰਦਰ ਡਾਲਵੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ। ਉਨ੍ਹਾਂ ਘੋੜਾ ਪਾਲਕਾਂ ਨਾਲ ਗੱਲਬਾਤ ਕੀਤੀ ਅਤੇ ਵੱਖ-ਵੱਖ ਨਸਲਾਂ ਦੇ ਘੋੜਿਆਂ ਨੂੰ ਵੇਖਿਆ। ਇਸ ਮੌਕੇ ਕਾਂਗਰਸੀ ਆਗੂ ਹਰਚਰਨ ਸਿੰਘ ਬਰਾੜ, ਜਸ਼ਨ ਚਹਿਲ, ਜਗਤਪਾਲ ਬਰਾੜ, ਭੀਨਾ ਬਰਾੜ ਸਮੇਤ ਹੋਰ ਆਗੂ ਹਾਜ਼ਰ ਸਨ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਵੱਖ-ਵੱਖ ਸੂਬਿਆਂ ਤੋਂ ਇਸ ਮੰਡੀ 'ਚ ਘੋੜਾ ਪਾਲਕ ਆਉਂਦੇ ਹਨ ਅਤੇ ਇਸ ਮੰਡੀ 'ਚ ਘੋੜਾ ਪਾਲਕਾਂ ਨੂੰ ਸਹੂਲਤਾਂ ਉਪਲੱਬਧ ਕਰਵਾਉਣੀਆਂ ਚਾਹੀਦੀਆਂ ਹਨ।
;
;
;
;
;
;
;
;