ਜਥੇਦਾਰ ਗੜਗੱਜ ਕੱਲ੍ਹ ਪੰਥਕ ਮਾਮਲਿਆਂ ਸੰਬੰਧੀ ਸੱਦੀਆਂ ਗਈਆਂ ਧਿਰਾਂ ਦਾ ਪੱਖ ਸੁਣਨਗੇ
ਅੰਮ੍ਰਿਤਸਰ, 4 ਜਨਵਰੀ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਨੇ ਸਪਸ਼ਟ ਕੀਤਾ ਕੀਤਾ ਹੈ ਕਿ ਭਲਕੇ 5 ਜਨਵਰੀ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਨਹੀਂ ਹੋਵੇਗੀ। ਜਿਆਦੀ ਸੂਚਨਾ ਵਿਚ ਕਿਹਾ ਗਿਆ ਹੈ ਕਿ ਭਲਕੇ ਕੁਝ ਪੰਥਕ ਮਸਲਿਆਂ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਇਕੱਲੇ ਹੀ ਸੱਦੀਆਂ ਗਈਆਂ ਸੰਬੰਧਿਤ ਧਿਰਾਂ ਦਾ ਪੱਖ ਸੁਨਣਗੇ। ਇੱਥੇ ਜ਼ਿਕਰਯੋਗ ਹੈ ਕਿ ਪਹਿਲਾਂ ਮੀਡੀਆ ਵਿਚ ਇਹ ਚਰਚਾ ਚੱਲ ਰਹੀ ਸੀ ਕਿ ਕੱਲ 5 ਜਨਵਰੀ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਵੇਗੀ।
;
;
;
;
;
;
;
;