JALANDHAR WEATHER

ਸਿੱਖ ਜਥੇ ਵਿਚ ਜਾ ਕੇ ਨਿਕਾਹ ਕਰਾਉਣ ਵਾਲੀ ਮਹਿਲਾ ਸਰਬਜੀਤ ਕੌਰ ਨੂੰ ਅੱਜ ਭਾਰਤ ਹਵਾਲੇ ਕਰੇਗਾ ਪਾਕਿਸਤਾਨ

ਅਟਾਰੀ ਸਰਹੱਦ,(ਅੰਮ੍ਰਿਤਸਰ), 5 ਜਨਵਰੀ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਸਿੱਖ ਸ਼ਰਧਾਲੂਆਂ ਦੇ ਜੱਥੇ ਵਿਚ ਸ਼ਾਮਿਲ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਨਵੰਬਰ ਮਹੀਨੇ ਪਾਕਿਸਤਾਨ ਗਈ ਭਾਰਤੀ ਮਹਿਲਾ , ਜਿਸ ਵਲੋਂ ਪਾਕਿਸਤਾਨ ਜਾ ਕੇ ਇਕ ਵਿਅਕਤੀ ਨਾਲ ਨਿਕਾਹ ਕਰ ਲਿਆ ਗਿਆ ਸੀ, ਨੂੰ ਅੱਜ ਭਾਰਤ ਭੇਜਿਆ ਜਾਵੇਗਾ। ਦੱਸ ਦੇਈਏ ਕਿ ਸਰਬਜੀਤ ਕੌਰ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਿਲ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਤੇ ਗਈ ਸੀ ਤੇ ਸ੍ਰੀ ਨਨਕਾਣਾ ਸਾਹਿਬ ਤੋਂ ਸਰਬਜੀਤ ਕੌਰ ਜਥੇ ਨੂੰ ਛੱਡ ਕੇ ਭੱਜ ਗਈ ਸੀ ਤੇ ਜਾ ਕੇ ਨਾਸਰ ਹੁਸੈਨ ਨਾਲ ਧਰਮ ਤਬਦੀਲ ਕਰਕੇ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣ ਕੇ ਨਿਕਾਹ ਕਰ ਲਿਆ ਸੀ, ਜਿਸ ਨੂੰ ਨਨਕਾਣਾ ਸਾਹਿਬ ਦੀ ਪੁਲਿਸ ਵਲੋਂ ਸਦਰ ਥਾਣਾ ਨਨਕਾਣਾ ਸਾਹਿਬ ਅਧੀਨ ਆਉਂਦੇ ਪਿੰਡ ਪੈੜੇਵਾਲ ਜ਼ਿਲ੍ਹਾ ਨਨਕਾਣਾ ਸਾਹਿਬ ਤੋਂ ਗ੍ਰਿਫਤਾਰ ਕਰਕੇ ਵਾਪਸ ਪਾਕਿਸਤਾਨ ਸਰਕਾਰ ਵਲੋਂ ਭਾਰਤ ਨੂੰ ਅਟਾਰੀ ਵਾਹਗਾ ਸਰਹੱਦ ਰਸਤੇ ਅੱਜ ਬਾਅਦ ਦੁਪਹਿਰ ਭਾਰਤ ਨੂੰ ਸੌਂਪਿਆ ਜਾ ਰਿਹਾ ਹੈ।

ਦੱਸਣ ਯੋਗ ਹੈ ਕਿ ਸ੍ਰੀ ਨਨਕਾਣਾ ਸਾਹਿਬ ਪੁਲਿਸ ਵਲੋਂ ਸਰਬਜੀਤ ਕੌਰ ਤੇ ਉਸ ਦੇ ਘਰਵਾਲੇ ਦੋਵਾਂ ਨੂੰ ਹੀ ਇਕੱਠਿਆਂ ਨੂੰ ਬੀਤੇ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਖਬਰ ਲਿਖੇ ਜਾਣ ਤੱਕ ਸਰਬਜੀਤ ਕੌਰ ਨੂੰ ਨਨਕਾਣਾ ਸਾਹਿਬ ਪੁਲਿਸ ਪਾਕਿਸਤਾਨ ਦੀ ਵਾਹਗਾ ਸਰਹੱਦ ਵਿਖੇ ਲੈ ਕੇ ਪੁੱਜ ਗਈ ਹੈ, ਜਿੱਥੇ ਉਸ ਦਾ ਐਮਰਜੈਂਸੀ ਸਰਟੀਫਿਕੇਟ ਇਸਲਾਮਾਬਾਦ ਤੋਂ ਭਾਰਤੀ ਦੂਤਘਰ ਦੇ ਅਧਿਕਾਰੀ ਬਣਾ ਕੇ ਭੇਜਣਗੇ, ਉਪਰੰਤ ਉਸ ਨੂੰ ਪਾਕਿਸਤਾਨ ਤੋਂ ਰੇਜਰਾਂ ਵਲੋਂ ਬੀ.ਐਸ.ਐਫ਼. ਨੂੰ ਸੌਂਪਿਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ