ਨਰਸਰੀ ਜਮਾਤ ਵਿਚ ਪੜ੍ਹਦੇ ਬੱਚੇ ਦੀ ਘਰ ’ਚੋਂ ਮਿਲੀ ਲਾਸ਼
ਝਬਾਲ, (ਅੰਮ੍ਰਿਤਸਰ), 25 ਦਸੰਬਰ (ਸੁਖਦੇਵ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਜਗਤਪੁਰਾ ਵਿਖੇ ਬੀਤੀ ਸ਼ਾਮ ਘਰੋਂ ਲਾਪਤਾ ਹੋਏ ਨਰਸਰੀ ਕਲਾਸ ਦੇ ਸੱਤ ਸਾਲਾਂ ਬੱਚੇ ਮਨਰਾਜ ਸਿੰਘ ਦੀ ਪਿੰਡ ਵਿਚ ਹੀ ਖ਼ਾਲੀ ਪਏ ਇਕ ਮਕਾਨ ਦੇ ਕਮਰੇ ਵਿਚੋਂ ਲਾਸ਼ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਮਨਰਾਜ ਸਿੰਘ ( 7 ਸਾਲ) ਪੁੱਤਰ ਸਤਨਾਮ ਸਿੰਘ ਦੀ ਭੂਆ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਸੱਤ ਸਾਲ ਦਾ ਭਤੀਜਾ, ਜੋ ਕਿ ਕੱਲ੍ਹ ਲਗਭਗ ਤਿੰਨ ਵਜੇ ਆਪਣੇ ਕੋਠੇ 'ਤੇ ਪਤੰਗ ਉਡਾ ਰਿਹਾ ਸੀ, ਇਸ ਦੌਰਾਨ ਉਨ੍ਹਾਂ ਦੇ ਰਿਸ਼ਤੇ ਵਿਚੋਂ ਲੱਗਦੇ ਚਾਚੇ ਦਾ ਮੁੰਡਾ ਉਸ ਨੂੰ ਕੋਠੇ ਤੋਂ ਲਾਹ ਕੇ ਲੈ ਕੇ ਗਿਆ। ਪ੍ਰੰਤੂ ਉਸ ਤੋਂ ਬਾਅਦ ਬੱਚੇ ਦਾ ਕੋਈ ਪਤਾ ਨਹੀਂ ਲੱਗਿਆ।
ਪਰਿਵਾਰਕ ਮੈਂਬਰਾਂ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ। ਭਾਲ ਕਰਦੇ ਹੋਏ ਜਦੋਂ ਉਹ ਪਿੰਡ ਵਿਚ ਹੀ ਖਾਲੀ ਪਏ ਇਕ ਮਕਾਨ ਵਿਚ ਪੁੱਜੇ ਤਾਂ ਉਥੇ ਇਕ ਕਮਰੇ ਵਿਚ ਤੂੜੀ 'ਤੇ ਬੱਚੇ ਦੀ ਵੀ ਲਾਸ਼ ਪਈ ਹੋਈ ਸੀ। ਥਾਣਾ ਝਬਾਲ ਦੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
;
;
;
;
;
;
;