JALANDHAR WEATHER

ਦੂਜੀ ਵਾਰ ਰਾਜਵਾਹਾ ਟੁੱਟਣ ਨਾਲ ਮੌੜ ਕਲਾਂ ਵਿਚ ਕਣਕ ਦੀ ਫ਼ਸਲ ਤਬਾਹ

ਮੌੜ ਮੰਡੀ, 25 ਦਸੰਬਰ (ਗੁਰਜੀਤ ਸਿੰਘ ਕਮਾਲੂ) - 13 ਦਿਨਾਂ ਦੇ ਅੰਦਰ ਘੁੰਮਣ ਰਾਜਵਾਹਾ ਦੂਜੀ ਵਾਰ ਉਸੇ ਜਗ੍ਹਾ ਤੋਂ ਟੁੱਟਣ ਦੀ ਖ਼ਬਰ ਹੈ, ਜਿਸ ਨਾਲ ਮੌੜ ਕਲਾਂ ਦੇ ਰਕਬੇ ਅਧੀਨ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਦੀ ਫ਼ਸਲ ਖ਼ਰਾਬ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਰਜਿੰਦਰ ਸਿੰਘ ਕੱਪੀ ਅਤੇ ਰਮਨਦੀਪ ਸਿੰਘ ਮੌੜ ਕਲਾਂ ਨੇ ਦੱਸਿਆ ਕਿ ਨਹਿਰੀ ਵਿਭਾਗ ਦਾ ਹੀ ਸਾਰਾ ਕਸੂਰ ਹੈ, ਕਿਉਂਕਿ ਜਦੋ ਇਹ ਰਾਜਵਾਹਾ ਪਹਿਲਾਂ ਟੁੱਟਿਆ ਸੀ ਤਾਂ ਉਦੋਂ ਵੀ ਲੋਕਾਂ ਨੇ ਖੁਦ ਹੀ ਗੱਟੇ ਲਗਾ ਕੇ ਪਾੜ ਨੂੰ ਪੂਰਿਆ ਸੀ ਪਰ ਵਿਭਾਗ ਵਲੋਂ ਉਸ ਪਾੜ ਨੂੰ ਪੱਕਾ ਨਹੀਂ ਕੀਤਾ ਗਿਆ, ਜਿਸ ਕਾਰਨ ਉਸੇ ਜਗ੍ਹਾ ਤੋਂ ਇਹ ਦੂਜੀ ਵਾਰ ਟੁੱਟਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ