JALANDHAR WEATHER

ਪੁਲਿਸ ਵਲੋਂ 798 ਗ੍ਰਾਮ ਆਇਸ ਡਰੱਗ (ਮੈਥਾਮਫੇਟਾਮਾਈਨ) ਸਮੇਤ ਦੋ ਕਾਬੂ

ਮਜੀਠਾ (ਅੰਮ੍ਰਿਤਸਰ), 23 ਦਸੰਬਰ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ) - ਮਜੀਠਾ ਪੁਲਿਸ ਵਲੋਂ 798 ਗ੍ਰਾਮ ਆਇਸ ਡਰੱਗ (ਮੈਥਾਮਫੇਟਾਮਾਈਨ) ਸਮੇਤ ਦੋ ਨੌਜਵਾਨਾਂ ਨੂੰ ਹਿਰਾਸਤ ਵਿਚ ਲੈਣ ਦਾ ਸਮਾਂਚਾਰ ਹੈ।
ਅੱਜ ਪੁਲਿਸ ਥਾਣਾ ਮਜੀਠਾ ਵਿਖੇ ਬੁਲਾਈ ਗਈ ਪ੍ਰੈਸ ਮਿਲਣੀ ਦੌਰਾਨ ਡੀਐਸਪੀ ਮਜੀਠਾ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਿੱਢੀ ਗਈ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ, ਐਸਐਸਪੀ ਅੰਮ੍ਰਿਤਸਰ ਦਿਹਾਤੀ ਸੁਹੇਲ ਮੀਰ ਆਈਪੀਐਸ ਦੇ ਹੁਕਮਾਂ 'ਤੇ ਐਸ ਆਈ ਰਸ਼ਪਾਲ ਸਿੰਘ ਪੁਲਿਸ ਪਾਰਟੀ ਸਮੇਤ ਦੋਰਾਨੇ ਗਸ਼ਤ ਪਿੰਡ ਨਾਗਕਲਾਂ ਮੌਜੂਦ ਸੀ, ਜਿਥੇ ਦੋ ਸ਼ੱਕੀ ਅਣਪਛਾਤੇ ਮੋਟਰਸਾਈਕਲ ਨੌਜਵਾਨਾਂ ਨੂੰ ਕਾਬੂ ਕਰਕੇ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ 798 ਗ੍ਰਾਮ ਆਇਸ ਡਰੱਗ (ਮੈਥਾਮਫੇਟਾਮਾਈਨ) ਬਰਾਮਦ ਕੀਤੀ ਹੈ। ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਭੁਪਿੰਦਰ ਸਿੰਘ ਉਰਫ ਭਿੰਦਰ ਪੁੱਤਰ ਜਗੀਰ ਸਿੰਘ ਤੇ ਸੁਖਰਾਜ ਸਿੰਘ ਉਰਫ ਸੁਖ ਪੁੱਤਰ ਜਸਪਾਲ ਸਿੰਘ ਵਾਸੀਅਨ ਸ਼ਹੂਰ ਕਲਾਂ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਡੀਐਸਪੀ ਨੇ ਦੱਸਿਆ ਕਿ ਕਾਬੂ ਕਿੱਥੇ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਇੰਨਾ ਖ਼ਿਲਾਫ਼ ਮਜੀਠਾ ਥਾਣਾ ਵਿਖੇ ਮੁਕਦਮਾ ਦਰਜ ਕਰਕੇ ਅਗਲੀ ਪੁੱਛਗਿਸ਼ ਲਈ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਇਨ੍ਹਾਂ ਦੇ ਅਗਲੇ ਪਿਛਲੇ ਸੰਬੰਧਾਂ ਨੂੰ ਖੰਘਾਲਿਆ ਜਾਵੇਗਾ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ