JALANDHAR WEATHER

‘ਪੰਜਾਬ 95’ ਫ਼ਿਲਮ ਨੂੰ ਲੈ ਕੇ ਡਾਇਰੈਕਟਰ ਹਨੀ ਤ੍ਰੇਹਨ ਦਾ ਛਲਕਿਆ ਦਰਦ

ਚੰਡੀਗੜ੍ਹ, 23 ਦਸੰਬਰ- ‘ਪੰਜਾਬ 95’ ਫ਼ਿਲਮ ਨੂੰ ਲੈ ਕੇ ਇਸ ਫ਼ਿਲਮ ਦੇ ਡਾਇਰੈਕਟਰ ਹਨੀ ਤ੍ਰੇਹਨ ਨੇ ਇਕ ਪੋਸਟ ਸਾਂਝੀ ਕਰ ਆਪਣਾ ਦਰਦ ਸਾਂਝਾ ਕੀਤਾ ਹੈ। ਉਨ੍ਹਾਂ ਲਿਖਿਆ ਕਿ ਅੱਜ ਸੈਂਸਰ ਬੋਰਡ ਨੂੰ ਇਹ ਫ਼ਿਲਮ ਸੌੰਪਿਆ ਤਿੰਨ ਸਾਲ ਹੋ ਗਏ ਹਨ ਤੇ ਉਮੀਦ ਕਰਦਾ ਹਾਂ ਕਿ ਸੈਂਸਰ ਬੋਰਡ ਦੇ ਕਿਸੇ ਕੋਨੇ ’ਚ ਪਿਆ ਦੀਵਾ ਛੇਤੀ ਹੀ ਬਲੇਗਾ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਇਹ ਵੀ ਉਮੀਦ ਹੈ ਕਿ ਮੈਂ ਬਹੁਤ ਜ਼ਿਆਦਾ ਉਮੀਦ ਨਹੀਂ ਕਰ ਰਿਹਾ ਹਾਂ। ਹਨੀ ਤ੍ਰੇਹਨ ਦੀ ਇਸ ਪੋਸਟ ਨੂੰ ਦਿਲਜੀਤ ਦੋਸਾਂਝ ਨੇ ਵੀ ਸਾਂਝਾ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ