ਸੰਘਣੀ ਧੁੰਦ ਵਿਚ ਪਾਕਿਸਤਾਨ ਤੋਂ ਆਏ ਡਰੋਨ ਨੇ ਭਾਰਤੀ ਖੇਤਰ ਅੰਦਰ ਸੁੱਟੀ 60 ਕਰੋੜ ਦੀ ਹੈਰੋਇਨ
ਅਟਾਰੀ ਸਰਹੱਦ, ਅੰਮ੍ਰਿਤਸਰ-21 ਦਸੰਬਰ-(ਰਾਜਿੰਦਰ ਸਿੰਘ ਰੂਬੀ ,ਗੁਰਦੀਪ ਸਿੰਘ)-ਪੰਜਾਬ ਦੇ ਡੀ.ਜੀ.ਪੀ. ਦੇ ਆਦੇਸ਼ਾਂ 'ਤੇ ਪਾਲਣ ਕਰਦਿਆਂ ਪੰਜਾਬ ਪੁਲਿਸ ਦੇ ਵਿਭਾਗ ਏ.ਐਨ. ਟੀ.ਐਫ. ,ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਦੇ ਸਾਂਝੇ ਆਪ੍ਰੇਸ਼ਨ ਨੂੰ ਦੇਰ ਰਾਤ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਪਾਕਿਸਤਾਨ ਵਾਲੇ ਪਾਸਿਓਂ ਸੰਘਣੀ ਧੁੰਦ ਵਿਚ ਭਾਰਤੀ ਖੇਤਰ ਅੰਦਰ ਆ ਕੇ ਡਿੱਗਾ ਵੱਡਾ ਡਰੋਨ ਡਿਗਿਆ। ਜਿਸ ਨੂੰ ਏ.ਐਨ.ਟੀ.ਐਫ. ਦੇ ਅਧਿਕਾਰੀਆਂ ਵਲੋਂ ਪਾਕਿਸਤਾਨੀ ਤਸਕਰਾਂ ਵਲੋਂ ਭੇਜੀ 60 ਕਰੋੜ ਦੇ ਕਰੀਬ ਦੀ 12 ਕਿੱਲੋ ਦੇ ਕਰੀਬ ਭੇਜੀ ਗਈ ਹੈਰੋਇਨ ਨੂੰ ਫੜ ਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।
;
;
;
;
;
;
;