JALANDHAR WEATHER

ਜਲੰਧਰ ਦੇ ਮੈਕ ਚੁਆਇਸ ਟੂਲ ਫੈਕਟਰੀ ਵਿਚ 3 ਦੀ ਮੌ.ਤ, ਕਈ ਜ਼ਖ਼ਮੀ

ਜਲੰਧਰ , 22 ਦਸੰਬਰ - ਜਲੰਧਰ ਦੇ ਧੋਗੜੀ ਰੋਡ 'ਤੇ ਸਥਿਤ ਮੈਕ ਚੁਆਇਸ ਟੂਲ ਫੈਕਟਰੀ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ। ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ, ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਰਿਪੋਰਟਾਂ ਅਨੁਸਾਰ, ਫੈਕਟਰੀ ਵਿਚ ਵੱਡੇ ਕੈਂਟਰ ਖੜ੍ਹੇ ਸਨ ਜਿਨ੍ਹਾਂ ਦੀਆਂ ਚਾਬੀਆਂ ਖੁੱਲ੍ਹੀਆਂ ਸਨ ਅਤੇ ਉਹ ਮਜ਼ਦੂਰਾਂ 'ਤੇ ਡਿੱਗ ਪਏ, ਜਿਸ ਕਾਰਨ 3 ਦੀ ਮੌਤ ਹੋ ਗਈ ਅਤੇ 4 ਜ਼ਖ਼ਮੀ ਹੋ ਗਏ। ਆਦਮਪੁਰ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਦੋਂ ਕਿ ਫੈਕਟਰੀ ਸਟਾਫ਼ ਨੇ ਮੀਡੀਆ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ। ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਹਾਦਸਾ ਉਸ ਸਮੇਂ ਹੋਇਆ ਜਦੋਂ ਮਜ਼ਦੂਰ ਫੈਕਟਰੀ ਵਿਚ ਕੰਮ ਕਰ ਰਹੇ ਸਨ ਤਾਂ ਇਹ ਹਾਦਸਾ ਵਾਪਰ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ