JALANDHAR WEATHER

ਭਾਜਪਾ ਪੱਛਮੀ ਬੰਗਾਲ ਵਿਚ 1.5 ਕਰੋੜ ਵੋਟਰਾਂ ਦੇ ਨਾਂਅ ਹਟਾਉਣਾ ਚਾਹੁੰਦੀ ਹੈ: ਮਮਤਾ ਬੈਨਰਜੀ

ਕੋਲਕਾਤਾ (ਪੱਛਮੀ ਬੰਗਾਲ), 22 ਦਸੰਬਰ (ਏਐਨਆਈ): ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦੇ ਮਹੀਨਿਆਂ ਬਾਅਦ ਭਾਰਤੀ ਜਨਤਾ ਪਾਰਟੀ 'ਤੇ ਆਪਣੇ ਹਮਲੇ ਤੇਜ਼ ਕਰਦੇ ਹੋਏ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਕਿ ਰਾਜ ਦੀ ਵਿਰੋਧੀ ਪਾਰਟੀ 1.5 ਕਰੋੜ ਵੋਟਰਾਂ ਦੇ ਨਾਂਅ ਹਟਾਉਣਾ ਚਾਹੁੰਦੀ ਹੈ। ਮਮਤਾ ਬੈਨਰਜੀ ਨੇ ਨੇਤਾ ਜੀ ਇਨਡੋਰ ਸਟੇਡੀਅਮ ਵਿਚ ਤ੍ਰਿਣਮੂਲ ਕਾਂਗਰਸ ਬੂਥ ਲੈਵਲ ਏਜੰਟਾਂ (ਬੀ.ਐਲ.ਏ.) ਨਾਲ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਇਹ ਟਿੱਪਣੀਆਂ ਕੀਤੀਆਂ।

ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਚੋਣਾਂ ਲਈ ਬਾਹਰੋਂ ਲੋਕਾਂ ਨੂੰ ਇੱਥੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ 1.5 ਕਰੋੜ ਵੋਟਰਾਂ ਦੇ ਨਾਂਅ ਹਟਾਉਣਾ ਚਾਹੁੰਦੀ ਹੈ। ਉਹ ਲੋਕਤੰਤਰ ਨੂੰ ਤਬਾਹ ਕਰਨਾ ਚਾਹੁੰਦੇ ਹਨ। ਮੈਂ ਕੱਲ੍ਹ ਬਰਦਵਾਨ ਵਿਚ ਬਿਹਾਰ ਰਜਿਸਟ੍ਰੇਸ਼ਨ ਵਾਲੀਆਂ 50 ਮੋਟਰਸਾਈਕਲਾਂ ਆਉਂਦੀਆਂ ਵੇਖੀਆਂ। ਉਹ ਚੋਣਾਂ ਲਈ ਬਾਹਰੋਂ ਲੋਕਾਂ ਨੂੰ ਇੱਥੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਰੇ ਬੀ.ਐਲ.ਏ. ਨੂੰ ਐਸ.ਆਈ.ਆਰ. ਬਾਰੇ ਵਿਧਾਇਕਾਂ, ਕੌਂਸਲਰਾਂ ਅਤੇ ਬਲਾਕ ਪ੍ਰਧਾਨਾਂ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ