ਅੱਗ ਨਾਲ ਝੁਲਸ ਜਾਣ ਕਾਰਨ ਬਜ਼ੁਰਗ ਔਰਤ ਦੀ ਮੌਤ
ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ), 23 ਦਸੰਬਰ (ਧਾਲੀਵਾਲ,ਭੁੱਲਰ)- ਬੀਤੀ ਸ਼ਾਮ ਸੁਨਾਮ ਸ਼ਹਿਰ ਦੀ ਸਾਂਈ ਕਲੋਨੀ 'ਚ ਇਕ ਬਜੁਰਗ ਔਰਤ ਦੀ ਅੱਗ ਨਾਲ ਝੁਲਸਣ ਕਾਰਨ ਮੌਤ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪੈ ਰਹੀ ਕੜਾਕੇ ਦੀ ਠੰਢ ਕਾਰਨ ਘਰ ਵਿਚ ਬੱਠਲ 'ਚ ਲੱਕੜਾਂ ਪਾ ਕੇ ਅੱਗ ਬਾਲੀ ਹੋਈ ਸੀ। ਨੇੜੇ ਹੀ ਬਜ਼ੁਰਗ ਮਾਤਾ ਕੁਸ਼ੱਲਿਆ ਦੇਵੀ ਮੰਜੇ 'ਤੇ ਰਜਾਈ ਵਿਚ ਪਈ ਅੱਗ ਸੇਕ ਰਹੀ ਸੀ। ਇਸੇ ਦੌਰਾਨ ਮਾਤਾ ਦੀ ਚੁੰਨੀ ਅੱਗ ਵਿਚ ਡਿੱਗ ਪਈ। ਜਿਸ ਤੋਂ ਅੱਗ ਉਨ੍ਹਾਂ ਦੇ ਕੱਪੜਿਆਂ ਨੂੰ ਲੱਗ ਗਈ, ਜਿਸ ਕਾਰਨ ਮਾਤਾ ਗੰਭੀਰ ਜ਼ਖ਼ਮੀ ਹੋ ਗਈ। ਇਲਾਜ ਲਈ ਮਾਤਾ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ ਪਰ ਜਿਆਦਾ ਝੁਲਸ ਜਾਣ ਕਾਰਨ ਕੁਸ਼ੱਲਿਆ ਦੇਵੀ ਹਸਪਤਾਲ ਪਹੁੰਚਾਉਣ ਤੋਂ ਪਹਿਲਾਂ ਹੀ ਰਸਤੇ ਵਿਚ ਦਮ ਤੋੜ ਗਈ।
;
;
;
;
;
;
;
;