ਪਿੰਡ ਮਧਰਾ ਦੇ ਨੌਜਵਾਨ ਦੀ ਹਾਦਸੇ 'ਚ ਮੌਤ

ਊਧਨਵਾਲ, 12 ਸਤੰਬਰ (ਪਰਗਟ ਸਿੰਘ)-ਸਥਾਨਕ ਕਸਬੇ ਵਿਚ ਮਸ਼ਹੂਰ ਡਾਕਟਰ ਹਰਭਜਨ ਸਿੰਘ ਦਿਓਲ ਪਿੰਡ ਮਧਰਾ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਜੋ ਕਿ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਹੈ, ਉਸ ਦੀ ਡਿਊਟੀ ਹੜ੍ਹ ਪੀੜਤਾਂ ਨੂੰ ਰਾਹਤ ਵਿਚ ਨਵਾਂਸ਼ਹਿਰ ਦੇ ਇਲਾਕਿਆਂ ਵਿਚ ਲੱਗੀ ਸੀ। ਉਥੋਂ ਡਿਊਟੀ ਨਿਭਾਅ ਕੇ ਵਾਪਿਸ ਆਉਂਦੇ ਸਮੇਂ ਬੰਗੇ ਕੋਲ ਕਾਰ ਦਾ ਐਕਸੀਡੈਂਟ ਹੋ ਗਿਆ ਅਤੇ ਮੌਕੇ ਉਤੇ ਮੌਤ ਹੋ ਗਈ।