ਈ.ਡੀ. ਵਲੋਂ ਭੁਪਿੰਦਰ ਸਿੰਘ, ਵਿਕਾਸ ਭੰਡਾਰੀ ਤੇ 14 ਹੋਰ ਮੁਲਜ਼ਮਾਂ ਵਿਰੁੱਧ ਮਨੀ ਲਾਂਡਰਿੰਗ ਜਾਂਚ 'ਚ ਮੁਕੱਦਮਾ ਦਾਇਰ

ਜਲੰਧਰ, 12 ਸਤੰਬਰ-ਈ.ਡੀ. ਜਲੰਧਰ ਨੇ 11.09.2025 ਨੂੰ ਮੁਹਾਲੀ ਦੀ ਮਾਣਯੋਗ ਵਿਸ਼ੇਸ਼ ਅਦਾਲਤ (ਪੀ.ਐਮ.ਐਲ.ਏ.) ਵਿਚ ਭੁਪਿੰਦਰ ਸਿੰਘ, ਵਿਕਾਸ ਭੰਡਾਰੀ ਅਤੇ 14 ਹੋਰ ਮੁਲਜ਼ਮਾਂ ਵਿਰੁੱਧ ਅਮਰੂਦ ਦੇ ਬਾਗ ਘੁਟਾਲੇ ਨਾਲ ਸਬੰਧਿਤ ਮਨੀ ਲਾਂਡਰਿੰਗ ਜਾਂਚ ਵਿਚ ਮੁਕੱਦਮਾ ਦਾਇਰ ਕੀਤਾ ਹੈ, ਜਿਸ ਵਿਚ ਮੁਹਾਲੀ ਵਿਚ ਮਾਲ ਅਧਿਕਾਰੀਆਂ ਅਤੇ ਬਾਗਬਾਨੀ ਵਿਕਾਸ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਨਿੱਜੀ ਵਿਅਕਤੀਆਂ ਦੁਆਰਾ ਅਮਰੂਦ ਦੇ ਬਾਗਾਂ ਦੇ ਬਦਲੇ ਗਲਤ ਵਾਧੂ ਮੁਆਵਜ਼ਾ ਲਿਆ ਗਿਆ ਸੀ।