JALANDHAR WEATHER

ਰਾਹੁਲ ਗਾਂਧੀ ਦੋ ਦਿਨਾਂ ਦੌਰੇ ਲਈ ਰਾਏਬਰੇਲੀ ਪਹੁੰਚੇ

ਲਖਨਊ (ਯੂਪੀ), 10 ਸਤੰਬਰ- ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਆਪਣੇ ਸੰਸਦੀ ਹਲਕੇ ਰਾਏਬਰੇਲੀ ਦੇ ਦੋ ਦਿਨਾਂ ਦੌਰੇ ਲਈ ਉੱਤਰ ਪ੍ਰਦੇਸ਼ ਪਹੁੰਚੇ, ਜਿਸ ਦੌਰਾਨ ਉਹ ਕਈ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਣਗੇ ਅਤੇ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਕਰਨਗੇ। ਗਾਂਧੀ ਲਖਨਊ ਦੇ ਚੌਧਰੀ ਚਰਨ ਸਿੰਘ ਹਵਾਈ ਅੱਡੇ ’ਤੇ ਪਹੁੰਚੇ, ਜਿਥੇ ਉਨ੍ਹਾਂ ਦਾ ਸਵਾਗਤ ਕਾਂਗਰਸ ਦੇ ਸੂਬਾ ਪ੍ਰਧਾਨ ਅਜੈ ਰਾਏ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਕੀਤਾ।


ਜਾਣਕਾਰੀ ਅਨੁਸਾਰ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ (ਮਨਰੇਗਾ) ਅਧੀਨ ਬਣੇ ਪਾਰਕ ਦਾ ਨਿਰੀਖਣ ਕਰਨ ਲਈ ਮੂਲੀਹਾਮੌ ਪਿੰਡ ਦਾ ਦੌਰਾ ਕਰਨ ਵਾਲੇ ਹਨ ਤੇ ਸ਼ਾਮ ਨੂੰ ਗਾਂਧੀ ਉਂਚਾਹਾਰ ਵਿਧਾਨ ਸਭਾ ਹਲਕੇ ਦੇ ਬੂਥ-ਪੱਧਰੀ ਵਰਕਰਾਂ ਨਾਲ ਗੱਲਬਾਤ ਕਰਨਗੇ। ਤਿਵਾੜੀ ਨੇ ਕਿਹਾ ਕਿ ਉਹ ਉਂਚਾਹਾਰ ਵਿਚ ਐਨ.ਟੀ.ਪੀ.ਸੀ. ਗੈਸਟ ਹਾਊਸ ਵਿਚ ਰਾਤ ਠਹਿਰਨਗੇ।

ਵੀਰਵਾਰ ਨੂੰ ਗਾਂਧੀ ਕਾਂਗਰਸ ਨੇਤਾਵਾਂ ਅਤੇ ਵੱਖ-ਵੱਖ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰਨਗੇ, ਜਿਸ ਤੋਂ ਬਾਅਦ ਉਹ ਕਲੈਕਟੋਰੇਟ ਦੇ ਬਚਤ ਭਵਨ ਵਿਖੇ ਜ਼ਿਲ੍ਹਾ ਚੌਕਸੀ ਅਤੇ ਨਿਗਰਾਨੀ ਕਮੇਟੀ ਦੀ ਮੀਟਿੰਗ ਵਿਚ ਸ਼ਾਮਿਲ ਹੋਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ