JALANDHAR WEATHER

ਨਸ਼ੀਲੀ ਸ਼ਰਾਬ ਪੀਣ ਨਾਲ ਵਿਅਕਤੀ ਦੀ ਮੌਤ

ਲੋਹੀਆਂ ਖਾਸ, 10 ਸਤੰਬਰ (ਕੁਲਦੀਪ ਸਿੰਘ ਖਾਲਸਾ)-ਲੋਹੀਆਂ ਵਿਚ ਪੈਂਦੇ ਮੁਹੱਲਾ ਡੂਮਾਣਾ ਜਿਥੇ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਤਰੀਕੇ ਨਾਲ ਘਰਾਂ ਵਿਚ ਨਸ਼ੀਲੀ ਸ਼ਰਾਬ ਕੱਢਣ ਦਾ ਸਿਲਸਿਲਾ ਜਾਰੀ ਹੈ। ਇਸ ਸ਼ਰਾਬ ਨੂੰ ਪੀਣ ਨਾਲ ਪਹਿਲਾਂ ਵੀ ਕਈ ਮੌਤਾਂ ਹੋ ਚੁੱਕੀਆਂ ਹਨ। ਅੱਜ ਫਿਰ ਇਕ ਦੇਵੀ ਦਿਆਲ ਪੁੱਤਰ ਵਿਜੇ ਵਾਸੀ ਲੋਹੀਆਂ ਵਾਰਡ ਨੰਬਰ 7 ਦੀ ਲਾਸ਼ ਡੁਮਾਣਾ ਨੇੜੇ ਫਾਟਕ ਕੋਲ ਪੈਂਦੇ ਖੇਤਾਂ ਵਿਚੋਂ ਮਿਲੀ। ਜਾਣਕਾਰੀ ਮੁਤਾਬਕ ਇਹ ਵਿਅਕਤੀ ਰੋਜ਼ਾਨਾ ਡੁਮਾਣਾ ਪਿੰਡ ਵਿਖੇ ਨਸ਼ੇ ਦੀ ਪੂਰਤੀ ਲਈ ਆਉਂਦਾ ਸੀ। ਇਸ ਮੌਕੇ ਪਹੁੰਚੇ ਆਰ.ਪੀ.ਐਫ. ਦੇ ਏ.ਐਸ.ਆਈ. ਸੋਹਣ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਲਾਸ਼ ਨੂੰ ਬਰਾਮਦ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ