ਮੋਦੀ ਨੇ ਮਹਿਜ਼ 1600 ਕਰੋੜ ਦੇਕੇ ਪੰਜਾਬ ਨਾਲ ਕੀਤਾ ਭੱਦਾ ਮਜ਼ਾਕ - ਅਮਨ ਅਰੋੜਾ

ਚੰਡੀਗੜ੍ਹ, 10 ਸਤੰਬਰ (ਵਿਕਰਮਜੀਤ ਸਿੰਘ ਮਾਨ)- ਆਪ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਨੇ ਆਪਣੀ ਆਦਤ ਮੁਤਾਬਕ ਆਫ਼ਤ ਦੀ ਘੜੀ ’ਚ ਵੀ ਪੰਜਾਬ ਨਾਲ ਇਥੇ ਆ ਕੇ ਭੱਦਾ ਮਜ਼ਾਕ ਕੀਤਾ ਹੈ। ਜਦਕਿ ਆਪਣੇ ਮਿੱਤਰ ਕਾਰਪੋਰੇਟ ਘਰਾਣਿਆਂ ਦਾ 15 ਲੱਖ ਕਰੋੜ ਮੁਆਫ਼ ਕਰ ਦਿੱਤਾ ਤੇ ਪੰਜਾਬ ਨੂੰ ਮਹਿਜ 1600 ਕਰੋੜ ਰੁਪਏ ਦੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ।