ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਤੇ ਬਾਬੂ ਰਾਮਜੀਦਾਸ ਨੂੰ ਸਦਮਾ, ਛੋਟੇ ਭਰਾ ਦਾ ਦਿਹਾਂਤ

ਨਵਾਂਸ਼ਹਿਰ, ਪੋਜੇਵਾਲ ਸਰਾਂ, 27 ਅਗਸਤ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਵਿਧਾਇਕ ਬਲਾਚੌਰ ਤੇ ਬਾਬੂ ਰਾਮਜੀ ਦਾਸ ਭੂੰਬਲਾ ਦੇ ਛੋਟੇ ਭਰਾ ਰਾਮ ਸਰੂਪ ਭੂੰਬਲਾ ਸਪੁੱਤਰ ਸਵ. ਅਮਰ ਚੰਦ ਭੂੰਬਲਾ ਆਪਣੀ ਸੰਸਾਰਿਕ ਯਾਤਰਾ ਨੂੰ ਪੂਰੀ ਕਰਦੇ ਹੋਏ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਹਨ। ਇਹ ਜਾਣਕਾਰੀ ਉਨ੍ਹਾਂ ਦੇ ਭਤੀਜੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਜੇ ਕੁਮਾਰ ਮੰਗੂਪੁਰ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਵ. ਰਾਮ ਸਰੂਪ ਭੂੰਬਲਾ ਦਾ ਅੰਤਿਮ ਸੰਸਕਾਰ 29 ਅਗਸਤ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਬਲਾਕ ਸੜੋਆ ਦੇ ਪਿੰਡ ਮੰਗੂਪੁਰ ਵਿਖੇ ਸਮੂਹ ਮਿੱਤਰ ਸੱਜਣ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਕੀਤਾ ਜਾਵੇਗਾ। ਸਵ. ਰਾਮ ਸਰੂਪ ਭੂੰਬਲਾ ਦੀ ਮੌਤ ਉਤੇ ਹਲਕੇ ਦੇ ਵੱਖ-ਵੱਖ ਰਾਜਨੀਤਕ, ਸਮਾਜਸੇਵੀ ਆਗੂਆਂ ਵਲੋਂ ਮੰਗੂਪੁਰ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।