50 ਹਜ਼ਾਰ ਦੇ ਲਾਲਚ 'ਚ ਭਰਾ ਨੂੰ ਦਿੱਤਾ ਨਹਿਰ 'ਚ ਧੱਕਾ

ਸ਼ੇਰਪੁਰ, 27 ਅਗਸਤ (ਮੇਘਰਾਜ ਜੋਸ਼ੀ)-ਪਿੰਡ ਗੁਰਬਖਸ਼ਪੁਰ ਵਿਚ ਇਕ ਸਕੇ ਭਰਾ ਵਲੋਂ ਆਪਣੇ ਭਰਾ ਦਾ ਕਤਲ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸ਼ੇਰਪੁਰ ਸਬ-ਇੰਸਪੈਕਟਰ ਬਲੋਰ ਸਿੰਘ ਨੇ ਦੱਸਿਆ ਕਿ ਲਾਭ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਗੁਰਬਖਸ਼ਪੁਰਾ ਨੇ 50 ਹਜ਼ਾਰ ਰੁਪਏ ਅਤੇ ਘਰ ਹਾਸਲ ਕਰਨ ਦੀ ਨੀਅਤ ਨਾਲ ਆਪਣੇ ਭਰਾ ਜਗਤਾਰ ਸਿੰਘ ਨੂੰ ਪਹਿਲਾਂ ਸ਼ਰਾਬ ਪਿਲਾਈ ਅਤੇ ਫਿਰ ਨਹਿਰ ਵਿਚ ਧੱਕਾ ਦੇ ਦਿੱਤਾ, ਜਿਸ ਉਤੇ ਥਾਣਾ ਸ਼ੇਰਪੁਰ ਵਿਖੇ ਰਮਨਪ੍ਰੀਤ ਸਿੰਘ ਵਾਸੀ ਗਾਮੀਵਾਲਾ, ਜ਼ਿਲ੍ਹਾ ਮਾਨਸਾ ਦੇ ਬਿਆਨਾਂ ’ਤੇ ਲਾਭ ਸਿੰਘ ਖ਼ਿਲਾਫ਼ ਧਾਰਾ 302 IPC ਤਹਿਤ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮ੍ਰਿਤਕ ਦੀ ਲਾਸ਼ ਦੀ ਭਾਲ ਕਰ ਰਹੀ ਹੈ। ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।