ਨਵਾਂਸ਼ਹਿਰ ਭੱਦੀ ਲਾਗੇ ਗੈਂਗਸਟਰ ਦਾ ਹੋਇਆ ਐਨਕਾਊਂਟਰ

ਨਵਾਂਸ਼ਹਿਰ, 27 ਅਗਸਤ (ਜਸਬੀਰ ਸਿੰਘ ਨੂਰਪੁਰ, ਨਰੇਸ਼ ਧੌਲ)-ਜ਼ਿਲ੍ਹਾ ਪੁਲਿਸ ਵਲੋਂ ਪੋਜੇਵਾਲ ਵਿਖੇ ਹੋਏ ਹਰਦੀਪ ਦੇ ਕਤਲ ਦੇ ਸਬੰਧ ਵਿਚ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਰਿਕਵਰੀ ਲਈ ਭੱਦੀ ਲਾਗੇ ਲਿਜਾਇਆ ਜਾ ਰਿਹਾ ਸੀ, ਜਿਸ ਨੇ ਪੁਲਿਸ ਉਤੇ ਗੋਲੀ ਚਲਾ ਦਿੱਤੀ, ਜਿਸ ਨਾਲ ਪੁਲਿਸ ਨੇ ਜਵਾਬ ਵਿਚ ਗੈਂਗਸਟਰ ਦੇ ਗੋਲੀ ਚਲਾਈ, ਜਿਸ ਕਾਰਨ ਉਸ ਦੀ ਲੱਤ ਵਿਚ ਗੋਲੀ ਵੱਜੀ। ਪੁਲਿਸ ਵਲੋਂ ਫੱਟੜ ਹੋਏ ਗੈਂਗਸਟਰ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਵਿਚ ਦਾਖਲ ਕਰਵਾਇਆ ਗਿਆ। ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਵਲੋਂ ਪੁਲਿਸ ਉਤੇ ਦੋ ਫਾਇਰ ਕੀਤੇ ਗਏ। ਇਕ ਫਾਇਰ ਪੁਲਿਸ ਦੀ ਗੱਡੀ ਵਿਚ ਲੱਗਾ। ਪੁਲਿਸ ਵਲੋਂ ਜਵਾਬੀ ਗੋਲੀ ਚਲਾਉਣ ਉਤੇ ਇਕ ਗੋਲੀ ਗੈਂਗਸਟਰ ਦੀ ਲੱਤ ਵਿਚ ਵੱਜੀ। ਉਨ੍ਹਾਂ ਦੱਸਿਆ ਕਿ ਉਸ ਪਾਸੋਂ ਇਕ ਰਿਵਾਲਵਰ ਅਤੇ ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ।