ਮੰਡਿਆਲਾ ਪੁੱਜੇ ਪ੍ਰਧਾਨ ਈਮਾਨ ਸਿੰਘ ਮਾਨ, ਏ. ਡੀ.ਸੀ. ਨੂੰ ਦਿੱਤਾ ਮੰਗ- ਪੱਤਰ

ਨਸਰਾਲਾ, 27 ਅਗਸਤ (ਸਤਵੰਤ ਸਿੰਘ ਥਿਆੜਾ)-ਮੰਡਿਆਲਾਂ ਵਿਖੇ ਕੈਂਟਰ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਆਏ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਨੇ ਜਿਥੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ, ਉਥੇ ਹੀ ਮਰੀਜ਼ਾਂ ਦਾ ਹਾਲ-ਚਾਲ ਵੀ ਜਣਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸਿੰਗੜੀਵਾਲਾ, ਗੁਰਦੀਪ ਸਿੰਘ ਖੁਣ-ਖੁਣ ਸੀਨੀਅਰ ਮੀਤ ਪ੍ਰਧਾਨ ਕਿਸਾਨ ਵਿੰਗ, ਓਂਕਾਰ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਜਲੰਧਰ, ਸੰਦੀਪ ਸਿੰਘ ਖਾਲਸਾ ਟਾਂਡਾ ਵੀ ਹਾਜ਼ਰ ਸਨ।
ਇਸ ਮੰਦਭਾਗੀ ਘਟਨਾ ਉਤੇ ਅਫਸੋਸ ਜ਼ਾਹਿਰ ਕਰਦਿਆਂ ਉਨ੍ਹਾਂ ਨੇ ਅੱਗ ਦੀ ਲਪੇਟ ਵਿਚ ਆਏ ਘਰ ਤੇ ਦੁਕਾਨਾਂ ਦਾ ਦੌਰਾ ਵੀ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨਾਲ ਹੁਸ਼ਿਆਰਪੁਰ ਜਾ ਕੇ ਉਨ੍ਹਾਂ ਨੇ ਏ. ਡੀ. ਸੀ. ਅਮਰਵੀਰ ਕੌਰ ਭੁੱਲਰ ਨੂੰ ਮੰਗ-ਪੱਤਰ ਦਿੱਤਾ ਤੇ ਪਿੰਡ ਵਾਲਿਆਂ ਲਈ ਵੱਧ ਤੋਂ ਵੱਧ ਮੁਆਵਜ਼ੇ ਦੀ ਮੰਗ ਕੀਤੀ। ਇਸ ਦੌਰਾਨ ਸਾਬਕਾ ਸਰਪੰਚ ਰੇਸ਼ਮ ਸਿੰਘ, ਲਾਭ ਸਿੰਘ ਨਸਰਾਲਾ, ਨਰਿੰਦਰ ਸਿੰਘ, ਧਿਆਨ ਚੰਦ, ਸਰਬਜੀਤ ਸਿੰਘ ਖਾਲਸਾ, ਅਮਨਦੀਪ ਪੰਡੋਰੀ ਨਿੱਜਰਾਂ, ਹਰਵਿੰਦਰ ਸਿੰਘ ਹੀਰਾ, ਮਨਜਿੰਦਰ ਸਿੰਘ ਜੌਹਲ ਹਾਜ਼ਰ ਸਨ।