ਤੇਜ਼ ਰਫਤਾਰ ਨਾਲ ਪਾਣੀ ਵਧਣਾ ਸ਼ੁਰੂ, ਲੋਕਾਂ ਦੀ ਚਿੰਤਾ ਵਧੀ

ਫਤਿਹਗੜ੍ਹ ਚੂੜੀਆਂ, 27 ਅਗਸਤ (ਅਵਤਾਰ ਸਿੰਘ ਰੰਧਾਵਾ)-ਅੱਜ ਸਵੇਰ ਤੋਂ ਹੜ੍ਹ ਦਾ ਪਾਣੀ ਜੋ ਕਿ ਡੇਰਾ ਬਾਬਾ ਖੇਤਰ ਨੇੜੇ ਤੇੜੇ ਸੀ, ਉਹ ਕਾਹਲੀ ਨਾਲ ਨਿਰੰਤਰ ਅੱਗੇ ਵਧਣਾ ਸ਼ੁਰੂ ਹੋ ਗਿਆ ਹੈ। ਡੇਰਾ ਬਾਬਾ ਨਾਨਕ ਤੋਂ ਲੈ ਕੇ ਰੱਤਾ ਅਬਦਾਲ ਵਾਲੀਆਂ ਨਹਿਰਾਂ ਪਾਰ ਕਰ ਸੱਕੀ ਨਾਲੇ ਵੱਲ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਦੇ ਖੇਤਰ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਜਿਉਂ-ਜਿਉਂ ਸ਼ਾਮਾਂ ਪੈ ਰਹੀਆਂ ਹਨ, ਲੋਕਾਂ ਦੀ ਚਿੰਤਾ ਵਿਚ ਵਾਧਾ ਹੋ ਰਿਹਾ ਹੈ। ਆਪਣੇ ਘਰਾਂ ਅੰਦਰ ਕੋਠੀਆਂ ਅੰਦਰ ਕੀਮਤੀ ਸਾਜੋ-ਸਾਮਾਨ ਪਿਆ ਹੋਣ ਕਰਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੇ ਘਰ ਵੀ ਨਹੀਂ ਛੱਡੇ ਪਰ ਉਹ ਬੁਰੀ ਤਰ੍ਹਾਂ ਪਾਣੀ ਦੀ ਮਾਰ ਹੇਠ ਘਿਰ ਗਏ ਹਨ।