ਬਲਦੇਵ ਸਿੰਘ ਸਿਰਸਾ ਨੂੰ ਮੈਟਰੋ 'ਚ ਜਾਣ 'ਤੇ ਰੋਕਿਆ, ਲਾਈਵ ਹੋ ਕੇ ਦੱਸੀ ਸਾਰੀ ਗੱਲ

ਨਵੀਂ ਦਿੱਲੀ, 23 ਅਗਸਤ-ਦਿੱਲੀ ’ਚ ਸੀਨੀਅਰ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ ਮੈਟਰੋ ਰੇਲ ’ਚ ਸਫ਼ਰ ਕਰਨ ਤੋਂ ਰੋਕਣ ਉਤੇ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਰੇਲਵੇ ਮੈਟਰੋ ’ਚ ਕਿਰਪਾਨ ਪਾ ਕੇ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਦਿੱਲੀ ਤੋਂ ਬੰਗਲਾ ਸਾਹਿਬ ਜਾਣਾ ਸੀ। ਸਿਰਸਾ ਨੇ ਗੁੱਸੇ ਵਿਚ ਜਹਾਂਗੀਰਪੁਰੀ ਰੇਲਵੇ ਸਟੇਸ਼ਨ ਤੋਂ ਵੀਡੀਓ ਰਾਹੀਂ ਲਾਈਵ ਹੋ ਕੇ ਇਹ ਸਾਰੀ ਗੱਲਬਾਤ ਦੱਸੀ।