JALANDHAR WEATHER

ਟੈਂਕਰ ਹਾਦਸਾ: ਲੋਕਾਂ ਨੇ ਹੁਸ਼ਿਆਰਪੁਰ ਜਲੰਧਰ ਸੜਕ ਕੀਤੀ ਜਾਮ

ਨਸਰਾਲਾ, (ਹੁਸ਼ਿਆਰਪੁਰ), 23 ਅਗਸਤ (ਸਤਵੰਤ ਸਿੰਘ ਥਿਆੜਾ)- ਹੁਸ਼ਿਆਰਪੁਰ ਜਲੰਧਰ ਰੋਡ ਅੱਡਾ ਮਡਿਆਲਾਂ ਵਿਖੇ ਐੱਲ. ਪੀ. ਜੀ. ਗੈਸ ਦਾ ਭਰਿਆ ਟੈਂਕਰ ਤੇ ਭਾਰ ਢੋਅਣ ਵਾਲੀ ਜੀਪ ਦੀ ਹੋਈ ਭਿਆਨਕ ਟੱਕਰ ਕਾਰਨ ਵੱਡਾ ਹਾਦਸਾ ਵਾਪਰ ਗਿਆ ਸੀ। ਇਹ ਹਾਦਸਾ ਰਾਤ ਵੇਲੇ ਵਾਪਰਿਆ, ਜਿਸ ਕਾਰਨ ਅੱਗ ਦੀ ਲਾਈਟ ਅਤੇ ਚੱਲਦੇ ਪਟਾਕਿਆਂ ਕਾਰਨ ਪਿੰਡ ਵਾਸੀ ਘਬਰਾ ਗਏ ਤੇ ਲੋਕ ਆਪਣੇ ਘਰ ਤੋਂ ਬਾਹਰ ਖੇਤਾਂ ਵੱਲ ਨੂੰ ਭੱਜ ਗਏ। ਇਸ ਹਾਦਸੇ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖ਼ਮੀ ਹੋ ਗਏ। ਮੌਕੇ ’ਤੇ ਇਲਾਕਾ ਨਿਵਾਸੀ ਤੇ ਪ੍ਰਸਾਸ਼ਨ ਨੇ ਆ ਕੇ ਹਾਲਾਤ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਜ਼ਿਲ੍ਹਾ ਪ੍ਰਸ਼ਾਸਨ ਤੋਂ ਨਾਰਾਜ਼ ਲੋਕਾਂ ਨੇ ਹੁਣ ਹੁਸ਼ਿਆਰਪੁਰ ਜਲੰਧਰ ਰੋਡ ਬੰਦ ਕਰ ਦਿੱਤਾ ਹੈ। ਲੋਕ ਅੱਡਾ ਮੰਡਿਆਲਾਂ ਵਿਖੇ ਬੈਠ ਗਏ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਪ੍ਰਸਾਸ਼ਨ ਕੋਈ ਕਾਰਵਾਈ ਨਹੀਂ ਕਰਦਾ, ਉਹ ਸੜਕ ਤੋਂ ਨਹੀਂ ਉਠਣਗੇ। ਪਿੰਡ ਵਾਸੀਆਂ ਨੇ ਕਿਹਾ ਕਿ ਜਿਹੜੇ ਵਿਅਕਤੀ ਜ਼ਖ਼ਮੀ ਹਨ, ਉਨ੍ਹਾਂ ਦੀ ਹਾਲਤ ਵੀ ਬਹੁਤ ਗੰਭੀਰ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ