ਕਦੇ ਨਹੀਂ ਪੂਰਿਆ ਜਾ ਸਕਦਾ ਜਸਵਿੰਦਰ ਭੱਲਾ ਦਾ ਘਾਟਾ- ਤਰੁਣਪ੍ਰੀਤ ਸਿੰਘ ਸੋਂਦ

ਮੋਹਾਲੀ, 23 ਅਗਸਤ- ਉੱਘੇ ਪੰਜਾਬੀ ਅਦਾਕਾਰ-ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦੇ ਦਿਹਾਂਤ ’ਤੇ ਪੰਜਾਬ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਕਿਹਾ ਕਿ ਉਹ ਪੰਜਾਬੀ ਭਾਸ਼ਾ ਦੇ ਸੱਚੇ ਪੁੱਤਰ ਸਨ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ ’ਤੇ ਰਾਜ ਕੀਤਾ ਅਤੇ ਵਿਅੰਗ ਰਾਹੀਂ ਸਮਾਜਿਕ ਮੁੱਦਿਆਂ ਨੂੰ ਉਠਾਇਆ। ਇਸ ਘਾਟੇ ਦੀ ਕਦੇ ਵੀ ਭਰਪਾਈ ਨਹੀਂ ਕੀਤੀ ਜਾ ਸਕੇਗੀ।