JALANDHAR WEATHER

ਟਿਕਟੋਕ ਅਤੇ ਅਲੀਐਕਸਪ੍ਰੈਸ ਭਾਰਤ ਵਿਚ ਮੁੜ ਚਾਲੂ

ਨਵੀਂ ਦਿੱਲੀ , 22 ਅਗਸਤ - ਚੀਨ ਦੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਟਿਕਟੋਕ ਅਤੇ ਸ਼ਾਪਿੰਗ ਵੈੱਬਸਾਈਟ ਅਲੀਐਕਸਪ੍ਰੈਸ ਨੂੰ ਭਾਰਤ ਵਿਚ ਮੁੜ ਚਾਲੂ ਕੀਤਾ ਗਿਆ ਹੈ, ਹਾਲਾਂਕਿ ਟਿਕਟੋਕ ਐਪ ਅਜੇ ਵੀ ਗੂਗਲ ਪਲੇਅ ਸਟੋਰ ਅਤੇ ਐਪਲ ਸਟੋਰ 'ਤੇ ਉਪਲਬਧ ਨਹੀਂ ਹੈ। 2020 ਵਿਚ, ਭਾਰਤ ਸਰਕਾਰ ਨੇ ਸੁਰੱਖਿਆ ਕਾਰਨਾਂ ਕਰਕੇ ਟਿਕਟੋਕ ਸਮੇਤ 59 ਚੀਨੀ ਐਪਾਂ 'ਤੇ ਪਾਬੰਦੀ ਲਗਾ ਦਿੱਤੀ ਸੀ।

ਭਾਰਤ ਵਿਚ ਟਿਕਟੋਕ'ਤੇ ਨੌਜਵਾਨਾਂ ਦਾ ਵੱਡਾ ਆਧਾਰ ਸੀ। ਟਿਕਟੋਕ 'ਤੇ ਪਾਬੰਦੀ ਲੱਗਣ ਤੋਂ ਬਾਅਦ ਉਹ ਇੰਸਟਾਗ੍ਰਾਮ 'ਤੇ ਸ਼ਿਫਟ ਹੋ ਗਏ।

ਹਾਲ ਹੀ ਵਿਚ, ਚੀਨੀ ਰਾਜਦੂਤ ਜ਼ੂ ਫੇਈਹੋਂਗ ਨੇ ਭਾਰਤ ਦਾ ਦੌਰਾ ਕੀਤਾ। ਉਨ੍ਹਾਂ ਨੇ ਭਾਰਤ 'ਤੇ 50 ਪ੍ਰਤੀਸ਼ਤ ਅਮਰੀਕੀ ਟੈਰਿਫ ਦਾ ਵੀ ਸਖ਼ਤ ਵਿਰੋਧ ਕੀਤਾ। ਇਕ ਵਿਕਲਪ ਵਜੋਂ, ਫੇਈਹੋਂਗ ਨੇ ਕਿਹਾ ਕਿ ਭਾਰਤੀ ਸਾਮਾਨ ਦਾ ਚੀਨ ਵਿਚ ਸਵਾਗਤ ਹੈ। ਪ੍ਰਧਾਨ ਮੰਤਰੀ ਮੋਦੀ ਮਹੀਨੇ ਦੇ ਅੰਤ ਵਿਚ ਸਿਖਰ ਸੰਮੇਲਨ ਲਈ ਚੀਨ ਵੀ ਜਾ ਰਹੇ ਹਨ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀ ਹਾਲ ਹੀ ਵਿਚ ਚੀਨ ਦਾ ਦੌਰਾ ਕੀਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ