JALANDHAR WEATHER

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਕਾਹਨੂੰਵਾਨ, 20 ਅਗਸਤ (ਜਸਪਾਲ ਸਿੰਘ ਸੰਧੂ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਵੜੈਚ ਨਜ਼ਦੀਕ ਗੁਰਦਾਸਪੁਰ ਤੋਂ ਸ੍ਰੀ ਹਰਗੋਬਿੰਦਪੁਰ ਵਾਲੀ ਸੜਕ ਉਤੇ ਇਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਭੱਟੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਇਕ ਨੌਜਵਾਨ ਸੌਰਵ ਕੁਮਾਰ (27) ਪੁੱਤਰ ਤਰਸੇਮ ਲਾਲ ਜੋ ਦੀਨਾਨਗਰ ਡਾਕਖਾਨੇ ਵਿਚ ਨੌਕਰੀ ਕਰਦਾ ਸੀ। ਉਸਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਜਦੋਂ ਆਪਣੀ ਡਿਊਟੀ ਕਰਕੇ ਆਪਣੇ ਮੋਟਰਸਾਈਕਲ ਉਤੇ ਆਪਣੇ ਪਿੰਡ ਭੱਟੀਆਂ ਨੂੰ ਆ ਰਿਹਾ ਸੀ ਤਾਂ ਪਿੰਡ ਵੜੈਚ ਦੇ ਨਜ਼ਦੀਕ ਇਕ ਇਨੋਵਾ ਗੱਡੀ ਨੇ ਉਸਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਸੌਰਵ ਕੁਮਾਰ ਦੀ ਮੌਕੇ ਉਤੇ ਮੌਤ ਹੋ ਗਈ। ਇਨੋਵਾ ਗੱਡੀ ਦਾ ਚਾਲਕ ਮੌਕੇ ਤੋਂ ਗੱਡੀ ਸਮੇਤ ਫਰਾਰ ਹੋ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ